5 ਮਹੀਨੇ ਬਾਅਦ ਸੰਨੀ ਦਿਓਲ ਪਹੁੰਚੇ ਪਠਾਨਕੋਟ, ਬੇਰੁਜ਼ਗਾਰ ਨੌਜਵਾਨਾਂ ਨੇ ਪਾ ਲਿਆ ਘੇਰਾ

TeamGlobalPunjab
1 Min Read

ਪਠਾਨਕੋਟ : ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਹਲਕੇ ਤੋਂ ਦੂਰ ਰਹੇ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਆਖਿਰਕਾਰ ਪਠਾਨਕੋਟ ਪਹੁੰਚੇ ਹਨ। ਪਰ ਪਠਾਨਕੋਟ ਪਹੁੰਚਣ ਦੇ ਸਾਰ ਹੀ ਉਨ੍ਹਾਂ ਖਿਲਾਫ ਪ੍ਰਦਰਸ਼ਨ ਵੀ ਸ਼ੁਰੂ ਹੋ ਗਿਆ।

ਪੰਜ ਮਹੀਨੇ ਬਾਅਦ ਪਠਾਨਕੋਟ ਪਹੁੰਚਣ ‘ਤੇ ਜਦੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਐੱਮਪੀ ਦੀ ਜਾਣਕਾਰੀ ਮਿਲੀ ਤਾਂ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਨੇ ਸੰਨੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਮਿਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ ਗੁੱਸੇ ਵਿੱਚ ਆਏ ਬੇਰੁਜ਼ਗਾਰ ਨੌਜਵਾਨਾਂ ਨੇ ਸੰਨੀ ਦਿਓਲ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਕੋਠੀ ਦੇ ਬਾਹਰ ਵੱਡਾ ਰੋਸ ਪ੍ਰਦਰਸ਼ਨ ਕੀਤਾ।

ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਜਦੋਂ ਉਹ ਵੋਟ ਮੰਗਣ ਲਈ ਆਏ ਸਨ ਤਾਂ ਸੰਨੀ ਦਿਓਲ ਹਰ ਇੱਕ ਕੋਲ ਜਾ ਰਹੇ ਸਨ। ਪਰ ਅੱਜ ਜਦੋਂ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਪਈ ਤਾਂ ਸੰਨੀ ਦਿਓਲ ਨੇ ਮਿਲਣ ਲਈ ਸਾਫ਼ ਮਨਾ ਕਰ ਦਿੱਤਾ।

Share This Article
Leave a Comment