ਚੰਨੀ ਤੇ ਸਿੱਧੂ ਦੀ ਕੇਦਾਰਨਾਥ ਯਾਤਰਾ ’ਤੇ ਜਾਖੜ ਦਾ ਤੰਜ, ਕਿਹਾ ‘ਮੈਂ ਤਾਂ ਪੀਰ ਮਨਾਵਣ ਚੱਲੀ ਆਂ! ਪਰ ਕਿਹੜਾ ਪੀਰ?’

TeamGlobalPunjab
2 Min Read

ਚੰਡੀਗੜ੍ਹ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੇਦਾਰਨਾਥ ਯਾਤਰਾ ‘ਤੇ ਤੰਜ ਕੱਸਦਿਆਂ ਕਿਹਾ ਕਿ ਉਹ ਕਿਹੜੇ ਪੀਰ ਨੂੰ ਮਨਾਉਣ ਲਈ ਚੱਲੇ ਹਨ। ਉਨ੍ਹਾਂ ਨੇ ਨਾਲ ਹੀ ਸਿੱਧੂ, ਚੰਨੀ, ਹਰੀਸ਼ ਰਾਵਤ ਅਤੇ ਹਰੀਸ਼ ਚੌਧਰੀ ਨਾਲ ਫੋਟੋ ਸਾਂਝੀ ਕੀਤੀ ਹੈ।

ਜਾਖੜ ਨੇ ਟਵੀਟ ਕੀਤਾ ਕਿ ‘ਸਿਆਸੀ ਸ਼ਰਧਾਲੂ’। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀ ਲੋਕ ਗੀਤ “ਮੈਂ ਤਾਂ ਪੀਰ ਮਨਾਵਣ ਚੱਲੀ ਆਂ! ਦੀ ਲਾਈਨ ਲਿਖਦੇ ਹੋਏ ਪੁੱਛਿਆ ਕਿ ਕਿਹੜਾ ਪੀਰ? ”

ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮੰਗਲਵਾਰ ਨੂੰ ਅਚਾਨਕ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਉੱਥੇ ਉਨ੍ਹਾਂ ਨੇ ਲੰਬੀ ਸਿਆਸੀ ਚਰਚਾ ਕੀਤੀ।

ਇਸ ਤੋਂ ਬਾਅਦ ਸਾਰੇ ਆਗੂ ਹਰੀਸ਼ ਰਾਵਤ ਦੇ ਨਾਲ ਕੇਦਾਰਨਾਥ ਧਾਮ ਗਏ। ਉੱਥੇ ਪੂਜਾ ਤੋਂ ਬਾਅਦ ਦੁਪਹਿਰ ਉਹ ਵਾਪਸ ਦੇਹਰਾਦੂਨ ਪਰਤਣਗੇ। ਅਜਿਹੀਆਂ ਖਬਰਾਂ ਹਨ ਕਿ ਇਸ ਤੋਂ ਬਾਅਦ ਉਹ ਉਥੇ ਪ੍ਰੈੱਸ ਕਾਨਫਰੰਸ ਵੀ ਕਰ ਸਕਦੇ ਹਨ।

Share This Article
Leave a Comment