ਮਾੜੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਏ ਸੁਨੀਲ, ਕਿਹਾ ‘ਜਦੋਂ ਬਿਨਾਂ ਦੱਸੇ ਸ਼ੋਅ ਤੋਂ ਕੱਢ ਦਿੱਤਾ ਗਿਆ…’

Prabhjot Kaur
2 Min Read

ਨਿਊਜ਼: ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਸੁਨੀਲ ਗਰੋਵਰ ਆਪਣੀ ਕਾਮੇਡੀ ਤੇ ਐਕਟਿੰਗ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਥਾਂ ਬਣਾਈ ਹੋਈ ਹੈ। ਬੀਤੇ ਕੁਝ ਸਮੇਂ ਤੋਂ ਗਰੋਵਰ ਫਿਲਮਾਂ ਤੇ ਵੈਬ ਸੀਰੀਜ਼ ਦੀ ਸ਼ੂਟਿੰਗ ‘ਚ ਰੁੱਝੇ ਹੋਏ ਨੇ ਤਾਂ ਇਸ ਦੌਰਾਨ ਉਹ ਕਿਸੇ ਰਿਐਲਟੀ ਸ਼ੋਅ ‘ਚ ਵੀ ਨਜ਼ਰ ਨਹੀਂ ਆ ਰਹੇ। ਸੁਨੀਲ ਗਰੋਵਰ ਦਾ ਚਿਹਰਾ ਚਾਹੇ ‘ਦ ਕਪਿਲ ਸ਼ਰਮਾ ਸ਼ੋਅ’ ਰਾਹੀਂ ਦੁਨੀਆਂ ਦੇ ਸਾਹਮਣੇ ਆਇਆ, ਪਰ ਅੱਜ ਦੇ ਸਮੇਂ ਵਿੱਚ ਫਿਲਮਾਂ ਤੋਂ ਖੂਬ ਨਾਮ ਕਮਾਇਆ ਹੈ।

ਐਨਾ ਹੀ ਨਹੀਂ, ਕਪਿਲ ਸ਼ਰਮਾ ਦੇ ਸ਼ੋਅ ‘ਚੋਂ ਕੱਢੇ ਜਾਣ ਤੋਂ ਬਾਅਦ ਵੀ ਪ੍ਰਸ਼ੰਸਕਾਂ ਵੱਲੋਂ ਸੁਨੀਲ ਗਰੋਵਰ, ਉਰਫ ‘ਗੁੱਥੀ’, ਨੂੰ ਬਹੁਤ ਯਾਦ ਕੀਤਾ ਗਿਆ ਸੀ। ਇਸ ਦੌਰਾਨ ਦੇ ਆਪਣੇ ਸੰਘਰਸ਼ ਨੂੰ ਯਾਦ ਕਰਦੇ ਹੋਏ, ਸੁਨੀਲ ਗਰੋਵਰ ਭਾਵੁਕ ਹੋ ਗਏ। ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਸੁਨੀਲ ਨੇ ਕਿਹਾ ਕਿ ਇੱਕ ਅਜਿਹਾ ਸ਼ੋਅ ਸੀ, ਜਿਸ ‘ਚ ਤਿੰਨ ਦਿਨ ਦੀ ਸ਼ੂਟਿੰਗ ਤੋਂ ਬਾਅਦ ਵੀ ਉਸਨੂੰ ਰਿਪਲੇਸ ਕਰ ਦਿੱਤਾ ਗਿਆ ਸੀ ਅਤੇ ਉਸਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ। ਉਸ ਨੇ ਕਿਹਾ ਕਿ ਉਸਨੂੰ ਕਿਸੇ ਹੋਰ ਤੋਂ ਪਤਾ ਲੱਗਿਆ ਸੀ ਅਤੇ ਇਸ ਤੋਂ ਬਾਅਦ, ਉਹ ਲਗਾਤਾਰ ਸੋਚਦਾ ਸੀ ਕਿ ਕੀ ਉਹ ਉਨ੍ਹਾਂ ਨਾਲ ਦੁਬਾਰਾ ਕੰਮ ਕਰ ਸਕੇਗਾ ਜਾਂ ਨਹੀਂ?

ਸੁਨੀਲ ਨੇ ਇਹ ਵੀ ਕਿਹਾ ਕਿ ਇਸ ਵਿਵਾਦ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਿਆ ਸੀ ਅਤੇ ਮੁੜ ਕੋਸ਼ਿਸ਼ ਕਰਨ ਬਾਰੇ ਸੋਚਿਆ। ਦੱਸ ਦਈਏ ਕਿ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਝਗੜੇ ਕਰਕੇ ਸੁਨੀਲ ਗਰੋਵਰ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਉਸ ਤੋਂ ਬਾਅਦ ਸੁਨੀਲ ਗਰੋਵਰ ਨੇ ਵੱਡੇ ਪਰਦੇ ‘ਤੇ ਵੀ ਕੰਮ ਕੀਤਾ। ਸੁਨੀਲ ਨੇ ਸਲਮਾਨ ਖਾਨ, ਅਕਸ਼ੇ ਕੁਮਾਰ ਅਤੇ ਸ਼ਾਹਰੁਖ ਖਾਨ ਵਰਗੇ ਵੱਡੇ ਅਦਾਕਾਰਾਂ ਨਾਲ ਬਹੁਤ ਵਧੀਆ ਕੰਮ ਕੀਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment