ਨਵੀਂ ਦਿੱਲੀ : – ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਖ਼ਿਲਾਫ਼ ਜਾਰੀ ਸੰਮਨ ‘ਤੇ ਰੋਕ ਲਾਉਣ ਤੋਂ ਹਾਈਕੋਰਟ ਨੇ ਇਨਕਾਰ ਕਰ ਦਿੱਤਾ। ਚੀਫ ਜਸਟਿਸ ਡੀਐੱਨ ਪਟਲੇ ਤੇ ਜਸਟਿਸ ਜਸਮੀਤ ਸਿੰਘ ਦੇ ਬੈਂਚ ਨੇ ਕਿਹਾ ਕਿ ਇਸ ਮਾਮਲੇ ‘ਚ ਕੋਈ ਰਾਹਤ ਨਹੀਂ ਦੇ ਸਕਦੇ।
ਦੱਸ ਦਈਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀਲਾਂਡਰਿੰਗ ਨਾਲ ਜੁੜੇ ਇਕ ਮਾਮਲੇ ‘ਚ ਪਹਿਲਾਂ 15 ਮਾਰਚ ਤੇ ਹੁਣ 22 ਮਾਰਚ ਲਈ ਸੰਮਨ ਜਾਰੀ ਕਰ ਕੇ ਮਹਿਬੂਬਾ ਨੂੰ ਪੇਸ਼ ਹੋਣ ਲਈ ਕਿਹਾ ਹੈ। 15 ਮਾਰਚ ਲਈ ਜਾਰੀ ਸੰਮਨ ਖ਼ਿਲਾਫ਼ ਮਹਿਬੂਬਾ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ।