ਵੱਧ ਗਈਆਂ ਗਰਮੀ ਦੀਆਂ ਛੁੱਟੀਆਂ! ਜਾਣੋ ਹੁਣ ਕਦੋ ਖੁੱਲਣਗੇ ਸਕੂਲ

Global Team
3 Min Read

ਉੱਤਰ ਪ੍ਰਦੇਸ਼: ਸੂਬਾ ਰਕਾਰ ਨੇ ਭਿਆਨਕ ਗਰਮੀ ਨੂੰ ਦੇਖਦੇ ਹੋਏ ਵੱਡਾ ਫੈਸਲਾ ਲਿਆ ਹੈ ਅਤੇ ਬੇਸਿਕ ਸਿੱਖਿਆ ਪ੍ਰੀਸ਼ਦ ਦੇ ਅਧੀਨ ਆਉਣ ਵਾਲੇ ਸਕੂਲਾਂ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਗਰਮੀ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਬੇਸਿਕ ਸਿੱਖਿਆ ਪ੍ਰੀਸ਼ਦ ਦੇ ਸਕੂਲ ਹੁਣ ਸਿੱਧੇ 25 ਜੂਨ ਨੂੰ ਖੁੱਲ੍ਹਣਗੇ। ਬੇਸਿਕ ਅਤੇ ਸੈਕੰਡਰੀ ਸਿੱਖਿਆ ਦੇ ਵਧੀਕ ਮੁੱਖ ਸਕੱਤਰ ਪਾਰਥ ਸਾਰਥੀ ਸੇਨ ਸ਼ਰਮਾ ਨੇ ਇਸ ਸਬੰਧੀ ਇੱਕ ਹੁਕਮ ਜਾਰੀ ਕੀਤਾ ਹੈ।

ਹੁਕਮਾਂ ਅਨੁਸਾਰ, ਹੁਣ ਹਰ ਸਾਲ ਗਰਮੀ ਦੀਆਂ ਛੁੱਟੀਆਂ 20 ਮਈ ਤੋਂ 24 ਜੂਨ ਤੱਕ ਹੋਣਗੀਆਂ ਅਤੇ ਨਿਯਮਤ ਕਲਾਸਾਂ 25 ਜੂਨ ਤੋਂ ਸ਼ੁਰੂ ਹੋਣਗੀਆਂ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਸਕੂਲ ਖੁੱਲ੍ਹੇ ਸਨ, ਪਰ ਨਵੇਂ ਹੁਕਮਾਂ ਨਾਲ ਇਹ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਇਹ ਸਕੂਲ 25 ਜੂਨ ਨੂੰ ਮੁੜ ਖੁੱਲ੍ਹਣਗੇ। ਹਾਲਾਂਕਿ, ਇੰਟਰਨੈਸ਼ਨਲ ਯੋਗਾ ਡੇ ਮਨਾਉਣ ਲਈ 21 ਜੂਨ ਨੂੰ ਸਕੂਲਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲ ਕੇ ਯੋਗਾ ਸੈਸ਼ਨ ਵਿੱਚ ਹਿੱਸਾ ਲੈਣਾ ਹੋਵੇਗਾ। ਇਹ ਫੈਸਲਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ ਲਿਆ ਗਿਆ ਹੈ।

ਸਰਕਾਰ ਨੇ ਸੂਬੇ ਭਰ ਵਿੱਚ ਵਧਦੇ ਤਾਪਮਾਨ ਦੇ ਵਿਚਕਾਰ ਬੱਚਿਆਂ ਦੀ ਸੁਰੱਖਿਆ, ਸਿਹਤ ਅਤੇ ਚੰਗੀ ਸਿੱਖਿਆ ਨੂੰ ਆਪਣੀ ਮੁੱਖ ਤਰਜੀਹ ਦੱਸਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਨਾਲ ਪੂਰੇ ਯੂਪੀ ਵਿੱਚ ਅਕਾਦਮਿਕ ਕੈਲੰਡਰ ਵਿੱਚ ਇੱਕਸਾਰਤਾ ਆਵੇਗੀ ਅਤੇ ਭਿਆਨਕ ਗਰਮੀ ਦੌਰਾਨ ਸਥਾਨਕ ਪੱਧਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਛੁੱਟੀਆਂ ਵਧਾਉਣ ਦੀ ਲੋੜ ਨਹੀਂ ਪਵੇਗੀ।

ਹੁਕਮਾਂ ਵਿੱਚ ਰਾਈਟ ਟੂ ਐਜੂਕੇਸ਼ਨ (RTE) ਐਕਟ ਦੇ ਨਿਯਮਾਂ ਦੀ ਪਾਲਣਾ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਤਹਿਤ ਹਰ ਅਕਾਦਮਿਕ ਸੈਸ਼ਨ ਦੌਰਾਨ ਘੱਟੋ-ਘੱਟ 220 ਕਾਰਜਕਾਰੀ ਦਿਨ ਅਤੇ ਨਿਯਮਤ ਪੜ੍ਹਾਈ ਦੀਆਂ ਗਤੀਵਿਧੀਆਂ ਯਕੀਨੀ ਬਣਾਉਣੀਆਂ ਲਾਜ਼ਮੀ ਹਨ।  ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਅਧਿਆਪਕਾਂ, ਸਿੱਖਿਆ ਮਿੱਤਰਾਂ, ਇੰਸਟ੍ਰਕਟਰਾਂ ਅਤੇ ਨਾਨ-ਟੀਚਿੰਗ ਸਟਾਫ਼ ਨੂੰ 22 ਜੂਨ ਤੋਂ 24 ਜੂਨ ਤੱਕ ਸਕੂਲ ਵਿੱਚ ਰਿਪੋਰਟ ਕਰਨੀ ਹੋਵੇਗੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment