ਸੁਮੇਧ ਸੈਣੀ ਦੀ ਅਗਾਊਂ ਜਮਾਨਤ ਦੀ ਅਰਜ਼ੀ ਖਾਰਜ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫਤਾਰੀ!

TeamGlobalPunjab
1 Min Read

ਚੰਡੀਗੜ੍ਹ : ਮੁਹਾਲੀ ਦੀ ਅਦਾਲਤ ਨੇ ਵਿਜਿਲੈਂਸ ਵੱਲੋਂ ਦਰਜ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਪੁੱਛਗਿੱਛ ਜ਼ਰੂਰੀ ਹੈ, ਇਸ ਲਈ ਅਗਾਊਂ ਜਮਾਨਤ ਨਹੀਂ ਦਿੱਤੀ ਜਾ ਸਕਦੀ ਹੈ।

ਵਕੀਲ ਸਰਤੇਜ ਨਰੂਲਾ ਨੇ ਅਦਾਲਤ ਨੂੰ ਦੱਸਿਆ ਕਿ ਵਿਜੀਲੈਂਸ ਕੋਲ ਸੁਮੇਧ ਸੈਣੀ ਅਤੇ ਹੋਰ ਦੋਸ਼ੀਆਂ ਦੇ ਖਿਲਾਫ​ ਸਬੂਤ ਹਨ ਕਿ ਸੁਮੇਧ ਸੈਣੀ ਦੇ ਖਾਤੇ ਤੋਂ ਨਿਮਰਦੀਪ ਸਿੰਘ ਦੇ ਪਿਤਾ ਦੇ ਖਾਤੇ ਵਿੱਚ ਪੈਸੇ ਕਿੰਝ ਟਰਾਂਸਫਰ ਕੀਤੇ ਗਏ ਅਤੇ ਉਸ ਪੈਸੇ ਨੂੰ ਨਿਮਰਦੀਪ ਦੇ ਸਾਂਝੇ ਖਾਤੇ ਵਿੱਚ ਕਿੰਝ ਟਰਾਂਸਫਰ ਕੀਤਾ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਖਾਤੇ ਦੇ ਵੇਰਵੇ ਵਿਜੀਲੈਂਸ ਕੋਲ ਹਨ।

ਹਾਲਾਂਕਿ, ਸੈਣੀ ਵੱਲੋਂ ਦਾਇਰ ਅਪੀਲ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਆਮਦਨ ਦੇ ਸਾਰੇ ਰਿਕਾਰਡ ਹਨ ਅਤੇ ਉਨ੍ਹਾਂ ਨੇ ਕੋਈ ਲੈਣ -ਦੇਣ ਨਹੀਂ ਕੀਤਾ ਹੈ ਜੋ ਗੈਰਕਨੂੰਨੀ ਹੈ। ਪਤਾ ਲੱਗਾ ਹੈ ਕਿ ਅਗਾਊਂ ਜਮਾਨਤ ਦੀ ਅਰਜੀ ਖਾਰਜ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਵੀ ਸੈਣੀ ਦੀ ਗ੍ਰਿਫਤਾਰੀ ਹੋ ਸਕਦੀ ਹੈ।

ਸੈਣੀ ਨੇ ਵਿਜੀਲੈੈਂਸ ਵੱਲੋਂ 2 ਅਗਸਤ 2021 ਨੂੰ ਦਰਜ ਕੀਤੇ ਕੇਸ ਵਿਚ ਅਗਾਊਂ ਜਮਾਨਤ ਦੀ ਅਰਜ਼ੀ ਲਾਈ ਸੀ। ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ।

Share This Article
Leave a Comment