ਭੁਲੱਥ : ਜਿਸ ਕਾਂਗਰਸ ਪਾਰਟੀ ਤੋਂ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਸੇ ਸਮੇ ਆਪਣੇ ਸਿਆਸੀ ਭਵਿੱਖ ਦੀ ਸ਼ੁਰੂਆਤ ਕੀਤੀ ਸੀ ਉਸੇ ਖਹਿਰਾ ਨੇ ਅਜ ਕਾਂਗਰਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਖਹਿਰਾ ਨੇ ਟਵੀਟ ਕਰਦਿਆਂ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਹੈ।
ਦਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਨੇ ਲਗਾਤਾਰ 3 ਟਵੀਟ ਕੀਤੇ ਹਨ। ਸਭ ਤੋਂ ਪਹਿਲਾ ਟਵੀਟ ਕਰਦਿਆਂ ਲਿਖਿਆ ਕਿ ਅਜ ਇਹ ਸਿੱਧ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਅੰਦਰ ਵਿਧਾਇਕਾਂ ਅਤੇ ਮੰਤਰੀਆਂ ਦਾ ਕੋਈ ਮੁੱਲ ਨਹੀਂ ਹੈ । ਉਨ੍ਹਾਂ ਲਿਖਿਆ ਕਿ ਮੰਤਰੀ ਅਤੇ ਵਿਧਾਇਕ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
It’s now crystal clear dat Ministers,Ppcc President & Cong Mla’s have no value in @capt_amarinder’s govt as its been three days they’re seeking action against their own Chief Secy! If elected reps of Cong have zero value in their govt one can imagine the plight of ordinary people
— Sukhpal Singh Khaira (@SukhpalKhaira) May 14, 2020
ਇਥੇ ਹੀ ਬੱਸ ਨਹੀਂ ਖਹਿਰਾ ਨੇ ਇਕ ਹੋਰ ਟਵੀਟ ਕਰਦਿਆਂ ਲਿਖਿਆ ਕਿ ਕਾਂਗਰਸ ਪਾਰਟੀ ਦੇ 12 ਵਿਧਾਇਕਾਂ ਨੇ ਇਸ ਕੇਸ ਦੀ ਜਾਂਚ ਸੀਬੀਆਈ ਤੋ ਕਰਵਾਉਣ ਦੀ ਮੰਗ ਕੀਤੀ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੀਆਂ ਜਾਂਚ ਏਜੰਸੀਆਂ ਤੇ ਭਰੋਸਾ ਨਹੀਂ ਹੈ । ਖਹਿਰਾ ਨੇ ਕਿਹਾ ਕਿ ਮੈਂ ਵੀ ਉਨ੍ਹਾਂ ਵਿਧਾਇਕਾਂ ਦੀ ਮੰਗ ਦਾ ਸਮਰਥਨ ਕਰਦਾ ਹਾਂ ।
The demand of 12 Cong Mla’s seeking Cbi probe into conflict of interest by Chief Secy of Pb in liquor trade shows these Mla’s not only lack confidence in their own investigating agencies but also lack confidence in their Cm @capt_amarinder. I too support their demand of Cbi probe
— Sukhpal Singh Khaira (@SukhpalKhaira) May 14, 2020