ਸੁਖਪਾਲ ਖਹਿਰਾ ਨੇ ਸੀਐੱਮ ਭਗਵੰਤ ਮਾਨ ਦੀ ਕੀਤੀ ਸ਼ਲਾਘਾ

TeamGlobalPunjab
2 Min Read

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਏ ਜਾ ਰਹੇ ਫੈਸਲਿਆਂ ਦਾ ਜਿੱਥੇ ਵਿਰੋਧ ਹੋ ਰਿਹਾ ਹੈ, ਉੱਥੇ ਹੀ ਕਈ ਫੈਸਲਿਆਂ ਦੀ ਸ਼ਲਾਘਾ ਵੀ ਹੋ ਰਹੀ ਹੈ। ਹੁਣ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ ਵੱਲੋਂ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦੇ ਫ਼ੈਸਲੇ ਦੀ ਤਾਰੀਫ਼ ਕੀਤੀ ਹੈ।

ਖਹਿਰਾ ਨੇ ਟਵੀਟ ਕਰਦਿਆ ਲਿਖਿਆ ਕਿ, ‘ਜਿੱਥੇ ਅਸੀਂ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲੇ ਦਾ ਸਵਾਗਤ ਕਰਦੇ ਹਾਂ ਉੱਥੇ ਹੀ ਗੈਰ-ਪੰਜਾਬੀਆਂ ਨੂੰ ਰਾਜ ਸਭਾ ਭੇਜੇ ਜਾਣ ਦਾ ਵਿਰੋਧ ਵੀ ਜ਼ਰੂਰ ਕਰਾਂਗੇ। ਜੋ ਕਿ ਮਜ਼ਬੂਤ ਵਿਰੋਧੀ ਧਿਰ ਦਾ ਕੰਮ ਹੁੰਦਾ ਹੈ।’

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖਹਿਰਾ ਨੇ ‘ਆਪ’ ਵਲੋਂ ਰਾਜ ਸਭਾ ’ਚ ਭੇਜੇ ਜਾ ਰਹੇ ਗੈਰ-ਪੰਜਾਬੀਆਂ ਦਾ ਮੁੱਦਾ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਸੀ। ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ’ਤੇ ਉਹ ਵੀਡੀਓ ਵੀ ਅਪਲੋਡ ਕੀਤੀ ਸੀ ਜਿਸ ’ਚ ਮੁੱਖ ਮੰਤਰੀ ਭਗਵੰਤ ਖ਼ੁਦ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਰਾਜ ਸਭਾ ਭੇਜਣ ਦੀ ਗੱਲ ਦੁਹਰਾ ਰਹੇ ਹਨ। ਖਹਿਰਾ ਨੇ ਆਪਣੇ ਉਸ ਟਵੀਟ ’ਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਤੋਂ ਇਲਾਵਾ ਹੋਰਨਾ ਵਿਅਕਤੀਆਂ ਦੇ ਨਾਮਾਂ ’ਤੇ ਇਤਰਾਜ ਜਤਾਇਆ ਸੀ।

- Advertisement -

ਉਨ੍ਹਾਂ ਟਵੀਟ ’ਚ ਲਿਖਿਆ ਪੰਜਾਬ ਤੋਂ ਬਾਹਰੀ ਵਿਅਕਤੀ ਨੂੰ ਅਸੀਂ ਸਹਿਣ ਨਹੀਂ ਕਰਾਂਗੇ। ਖਹਿਰਾ ਨੇ ਆਖ਼ਰ ’ਚ ਲਿਖਿਆ ਕਿ ਇਹ ਸੀਐੱਮ ਮਾਨ ਲਈ ਇਮਤਿਹਾਨ ਦੀ ਘੜੀ ਹੈ ਕਿ ਉਹ ਆਪਣੇ ਬਿਆਨਾਂ ’ਤੇ ਖਰ੍ਹੇ ਉਤਰਦੇ ਹਨ। ਭਾਵੇਂ ਕਾਂਗਰਸ ਪਾਰਟੀ ਵਲੋਂ ਹਾਲ ਦੀ ਘੜੀ ਕਿਸੇ ਵੀ ਆਗੂ ਨੂੰ ਵਿਰੋਧੀ ਧਿਰ ਦਾ ਨੇਤਾ ਐਲਾਨਿਆ ਨਹੀਂ ਗਿਆ ਹੈ, ਪਰ ਫਿਰ ਵੀ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਬਾਖ਼ੂਬੀ ਨਿਭਾਉਂਦੇ ਨਜ਼ਰ ਆ ਰਹੇ ਹਨ ਤੇ ਲਗਾਤਾਰ ਜ਼ਬਰਦਸਤ ਢੰਗ ਨਾਲ ਸੱਤਾ ਪੱਖ ਨੂੰ ਘੇਰ ਰਹੇ ਹਨ।

Share this Article
Leave a comment