ਸੁਖਪਾਲ ਖਹਿਰਾ ਨੇ ਘੇਰੀ ਭਾਜਪਾ ! ਦੱਸਿਆ ਰੇਡ ਦਾ ਅੰਦਰਲਾ ਸੱਚ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਅੰਦਰ ਅੱਜ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਲਗਾਤਾਰ ਇਸ ਮਸਲੇ ‘ਤੇ ਬਿਆਨਬਾਜ਼ੀਆਂ ਵੀ ਜਾਰੀ ਹੋ ਰਹੀਆਂ ਹਨ । ਇਸ ਦੇ ਚੱਲਦਿਆਂ ਹੁਣ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਵਿਰੋਧੀਆਂ ਨੂੰ ਮੋੜਵਾਂ ਜਵਾਬ ਦਿੱਤਾ ਗਿਆ ਹੈ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਸ ਦਾ ਉਸ ਨੂੰ ਉੱਕਾ ਹੀ ਫ਼ਰਕ ਨਹੀਂ ਪੈਂਦਾ । ਖਹਿਰਾ ਨੇ ਕਿਹਾ ਕਿ ਉਸ ਵੱਲੋਂ ਪੰਜਾਬ ਦੇ ਮਸਲਿਆਂ ਬਾਬਤ ਆਵਾਜ਼ ਚੁੱਕੀ ਜਾਂਦੀ ਹੈ ਜਿਸ ਬਦਲੇ ਭਾਜਪਾ ਬਦਲਾਖੋਰੀ ਦੀ ਨੀਤੀ ਤੇ ਉਤਰ ਆਈ ਹੈ । ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਦੇ ਮਸਲੇ ਚੁੱਕਦੇ ਰਹਿਣਗੇ । ਖਹਿਰਾ ਦਾ ਕਹਿਣਾ ਹੈ ਕਿ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਸੀ ਅਤੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ । ਜਿਕਰ ਏ ਖਾਸ ਹੈ ਕਿ ਮਨੀ ਲਾਂਡਰਿੰਗ ਅਤੇ ਹੋਰ ਕਈ ਮਸਲਿਆਂ ਬਾਬਤ ਖਹਿਰਾ ਅਤੇ ਉਸ ਦੇ ਸਬੰਧੀਆਂ ਦੇ ਘਰ ਛਾਪੇਮਾਰੀ ਕੀਤੀ ਗਈ ।

https://m.facebook.com/story.php?story_fbid=944036049469100&id=155566517802635

Share this Article
Leave a comment