ਸੁਖਜਿੰਦਰ ਰੰਧਾਵਾ ਨੇ ਕੀਤਾ ਅਸਤੀਫੇ ਦਾ ਐਲਾਨ ? ਪੱਤਰਕਾਰ ਨੂੰ ਫੋਨ ‘ਤੇ ਭਾਵੁਕ ਹੋ ਕੇ ਦੱਸੀ ਸਾਰੀ ਕਹਾਣੀ

TeamGlobalPunjab
2 Min Read

ਅੰਮ੍ਰਿਤਸਰ: ਪੰਜਾਬ ਦੀਆਂ ਜੇਲ੍ਹਾਂ ਲਗਾਤਾਰ ਸੁਰਖੀਆਂ ‘ਚ ਹੀ ਰਹਿੰਦੀਆਂ ਨੇ ਕਦੇ ਕਿਸੇ ਕੈਦੀ ਕੋਲੋਂ ਮੋਬਾਇਲ ਫੋਨ ਫੜੇ ਜਾਂਦੇ ਹਨ। ਹੁਣ ਇੱਕ ਵਾਰ ਫਿਰ ਅੰਮ੍ਰਿਤਸਰ ਦੀ ਜੇਲ੍ਹ ‘ਚੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੀ ਘਟਨਾ ਸੁਰਖੀਆਂ ਵਿੱਚ ਆਈ ਹੈ। ਇਸ ਘਟਨਾ ਨੇ ਸਰਕਾਰ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਬਾਰੇ ਸਾਡੇ ਪੱਤਰਕਾਰ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਜਦੋਂ ਪੱਤਰਕਾਰ ਨੇ ਰੰਧਾਵੇ ਤੋਂ ਜੇਲ੍ਹਾਂ ਦੀ ਅਜਿਹੀ ਦਿਸ਼ਾ ‘ਤੇ ਕਰਾਰੇ ਸਵਾਲ ਪੁੱਛੇ ਤਾਂ ਸੁਖਜਿੰਦਰ ਰੰਧਾਵੇ ਨੇ ਭੜਕ ਕੇ ਅਹੁਦੇ ਨੂੰ ਛੱਡਣ ਦੀ ਗੱਲ ਤੱਕ ਕਹਿ ਦਿੱਤੀ।

ਇਸ ਮਾਮਲੇ ਉੱਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਮਜਬੂਰੀ ਬਿਆਨ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਲਈ ਕਿਸੇ ਤਰ੍ਹਾਂ ਦਾ ਵੀ ਫੰਡ ਪ੍ਰਦਾਨ ਨਹੀਂ ਕਰ ਰਹੀ, ਜੇਲ੍ਹਾਂ ਵਿੱਚ ਸੀਸੀਟੀਵੀ ਕੈਮਰੇ ਤੱਕ ਨਹੀਂ ਹਨ। ਜੇਲਾਂ ਵਿੱਚ ਸੀਆਰਪੀਐੱਫ ਤੱਕ ਤਾਇਨਾਤ ਹੈ ਇਸ ਦੇ ਬਾਵਜੂਦ ਜੇਲ੍ਹਾਂ ਵਿੱਚ ਮੋਬਾਇਲ ਪਹੁੰਚ ਰਹੇ ਹਨ। ਮੈਂ ਲੰਬੇ ਸਮੇਂ ਤੋਂ ਮੁੱਖਮੰਤਰੀ ਦੇ ਸਾਹਮਣੇ ਡੀਜੀਪੀ, ਗ੍ਰਹਿ ਮੰਤਰੀ, ਵਿੱਤ ਮੰਤਰੀ ਜੇਲ੍ਹਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਵਾਰ ਬੈਠਕਾਂ ਕਰ ਚੁੱਕਿਆ ਹਾਂ। ਇਸ ਦੇ ਬਾਵਜੂਦ ਮੇਰੀ ਕੋਈ ਵੀ ਸੁਣਵਾਈ ਨਹੀਂ ਹੋਈ ਹੈ। ਅਸੀਂ ਜੇਲਾਂ ਵਿੱਚ ਬਾਡੀ ਸਕੈਨਰ ਸੈਂਸਰ ਲਗਾਉਣ ਦੀ ਮੰਗ ਕੀਤੀ ਹੈ ਕਿਉਂ ਕਿ ਸਾਡਾ ਸੂਬਾ ਇੱਕ ਬਾਰਡਰ ਸਟੇਟ ਹੈ ਜੇਲ੍ਹਾਂ ਵਿੱਚ ਸਟਾਫ ਦੀ ਕਮੀ ਚੱਲ ਰਹੀ ਹੈ।

ਜੇਲ ਮੰਤਰੀ ਰੰਧਾਵਾ ਨੇ ਕਿਹਾ ਕਿ ਕਪੂਰਥਲਾ ਜੇਲ੍ਹ ਦਾ ਹਸਪਤਾਲ ਫੂਕ ਦਿੱਤਾ ਗਿਆ ਇਸਨ੍ਹੂੰ ਠੀਕ ਨਹੀਂ ਕੀਤਾ ਜਾ ਸਕਿਆ ਹੈ। ਸਾਡੇ ਕੋਲ ਅੰਬੁਲੈਂਸ ਤੱਕ ਨਹੀਂ ਹੈ। ਜੇਲ੍ਹ ਸੁਪਰਿਟੈਂਡੇਂਟ ਕੋਲ ਠੀਕ ਢੰਗ ਨਾਲ ਸੁਰੱਖਿਆ ਵੀ ਨਹੀਂ ਹੈ, ਜੇਲਾਂ ਵਿੱਚ ਗੈਂਗਸਟਰ ਕੈਦ ਹਨ ਤੇ ਉਨ੍ਹਾਂ ਦਾ ਧਿਆਨ ਰੱਖਣ ਲਈ ਸਾਨੂੰ ਸੁਰੱਖਿਆ ਸਮੱਗਰੀਆਂ ਦੀ ਲੋੜ ਹੈ ਜੋ ਸਰਕਾਰ ਪੂਰਾ ਨਹੀਂ ਕਰ ਪਾ ਰਹੀ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਜੇਲ੍ਹ ਬਾਦਲ ਸਰਕਾਰ ਦੇ ਸਮੇਂ ਬਣੀ ਹੈ। ਕੰਧਾਂ ਵਿੱਚ ਠੀਕ ਢੰਗ ਨਾਲ ਮੈਟੇਰਿਅਲ ਨਹੀਂ ਲੱਗਿਆ ਹੋਇਆ ਸੀ ਇਸ ਕਾਰਨ ਇਹ ਵਾਰਦਾਤ ਹੋਈ ਹੈ। ਮੈਂ ਸੁਰੱਖਿਆ ਵਿੱਚ ਕਸਰ ਕਰਨ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਹੈ ਬਾਕੀਿ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ।

https://www.youtube.com/watch?v=cYGU7ognqpY

- Advertisement -

Share this Article
Leave a comment