ਤਲਵੰਡੀ ਸਾਬੋ: ਕੇਂਦਰੀ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚ ਗਏ ਹਨ। ਬਾਦਲ ਜੋੜਾ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਤੋਂ ਬਾਅਦ ਅਕਾਲੀ ਦਲ ਦਾ ਕਾਫਲਾ ਬਾਦਲ ਪਿੰਡ ਵੱਲ ਰਵਾਨਾ ਹੋਵੇਗਾ। ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ‘ਚ ਅਕਾਲੀ ਸਮਰਥਕ ਵੀ ਦਮਦਮਾ ਸਾਹਿਬ ਪਹੁੰਚੇ ਹਨ।
ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ ਤਰਫ਼ੋਂ ਆ ਰਹੇ ਅਕਾਲੀ ਵਰਕਰਾਂ ਦਾ ਕਾਂਗਰਸੀ ਵਰਕਰ ਵਿਰੋਧੀ ਨਾਅਰਿਆਂ ਅਤੇ ਕਾਲ਼ੇ ਝੰਡਿਆਂ ਨਾਲ ‘ਸਵਾਗਤ’ ਕੀਤਾ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਦੀ ਅਗਵਾਈ ‘ਚ ਕਈ ਵਰਕਰ ਕਾਲੀਆਂ ਝੰਡੀਆਂ ਫੜ ਕੇ ਦਮਦਮਾ ਸਾਹਿਬ ਸਵੇਰ ਤੋਂ ਹੀ ਪਹੁੰਚੇ ਹੋਏ ਸਨ।