ਚੰਡੀਗੜ੍ਹ: ਪੰਜਾਬ ‘ਚ ਝੋਨੇ ਦੀ ਖਰੀਦ ਨੂੰ ਲੈ ਕੇ ਸੁਖਬੀਰ ਬਾਦਲ ਨੇ ਆਪ ਸਰਕਾਰ ਨੂੰ ਘੇਰਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਝੋਨਾ ਹਾਲੇ ਖੇਤਾਂ ਵਿੱਚ ਖੜ੍ਹਾ ਹੈ ਤੇ ਪੰਜਾਬ ਸਰਕਾਰ ਨੇ ਮੰਡੀਆਂ ਬੰਦ ਕਰਨ ਦਾ ਫੈਸਲਾ ਕਿੰਝ ਲੈ ਲਿਆ, ਇਹ ਬਿਲਕੁਲ ਗਲਤ ਹੈ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਮੇਰੇ ਲੋਕ ਸਭਾ ਹਲਕੇ ਫਿਰੋਜ਼ਪੁਰ ਵਿੱਚ 205 ਮੰਡੀਆਂ ਖੋਲ੍ਹੀਆਂ ਗਈਆਂ ਸਨ, ਜਿਹਨਾਂ ਵਿਚੋਂ 198 ਬੰਦ ਕਰ ਦਿੱਤੀਆਂ ਗਈਆਂ। ਹੁਣ ਕਿਸਾਨ ਆਪਣੀ ਫਸਲ ਵੇਚਣ ਲਈ ਖੱਜਲ ਖੁਆਰ ਹੋ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਦੇ ਲਈ 1870 ਮੰਡੀਆਂ ਖੋਲ੍ਹੀਆਂ ਗਈਆਂ ਸਨ ਪਰ ਪੰਜਾਬ ਸਰਕਾਰ ਨੇ 1560 ਦਾਣਾ ਮੰਡੀਆਂ ਨੂੰ ਬੰਦ ਕਰਨ ਦਿੱਤਾ। ਕਿਸਾਨਾਂ ਦੇ ਰੋਸ ਤੋਂ ਬਾਅਦ ਫਿਰ 213 ਮੰਡੀਆਂ ਨੂੰ ਖੋਲ੍ਹਿਆ ਪਰ ਇੰਨੀਆਂ ਮੰਡੀਆਂ ਨਾਲ ਕਿਵੇਂ ਝੋਨੇ ਦੀ ਖਰੀਦ ਸਿਰੇ ਚੜ੍ਹੇਗੀ। ਕਿਸਾਨਾਂ ਦੀ ਫਸਲ ਹਾਲੇ ਤੱਕ ਵੀ ਖੇਤਾਂ ਵਿੱਚ ਖੜ੍ਹੀ ਹੈ।
ਕਿਸਾਨਾਂ ਦੀ ਫ਼ਸਲ ਅਜੇ ਖੇਤ ‘ਚ ਖੜੀ ਹੈ ਤੇ ਨਲਾਇਕ ਮੁੱਖ ਮੰਤਰੀ @BhagwantMann ਨੇ ਫ਼ਸਲ ਖਰੀਦਣ ਦੀ ਬਜਾਏ ਮੰਡੀਆਂ ਹੀ ਬੰਦ ਕਰ ਦਿੱਤੀਆਂ। ਬੇਵਕੂਫੀ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ? pic.twitter.com/WngELECIr8
— Sukhbir Singh Badal (@officeofssbadal) November 16, 2023
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।