ਹੁਸ਼ਿਆਰਪੁਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ਨੀਵਾਰ ਨੂੰ ਹੁਸ਼ਿਆਪੁਰ ਜ਼ਿਲ੍ਹੇ ’ਚ ਤਿੰਨ ਥਾਵਾਂ ‘ਤੇ ਚੱਲ ਰਹੀ ਨਾਜਾਇਜ਼ ਮਾਈਨਿੰਗ ’ਤੇ ਲਾਈਵ ਰੇਡ ਕੀਤੀ ਗਈ।
ਇਸ ਦੌਰਾਨ ਸੁਖਬੀਰ ਨੇ ਦੋਸ਼ ਲਾਏ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਪੰਜਾਬ ਸਰਕਾਰ ਦੀ ਸ਼ਹਿ ’ਤੇ ਇਹ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫ਼ੀਆ ਨੇ 200 ਫੁੱਟ ਤੱਕ ਜ਼ਮੀਨ ਪੁੱਟ ਕੇ ਸਾਰੀ ਸੜਕ ਮਾਈਨਿੰਗ ਲਈ ਖ਼ਤਮ ਕਰ ਦਿੱਤੀ ਹੈ।
ਸੁਖਬੀਰ ਨੇ ਕਿਹਾ ਕਿ ਹਾਲਾਤ ਵੇਖ ਕੇ ਬੜਾ ਦੁੱਖ ਲੱਗਾ ਹੈ, ਸਾਰੇ ਨਿਯਮ-ਕਾਨੂੰਨ ਛਿੱਕੇ ਟੰਗ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਸੁੱਖ ਸਰਕਾਰੀਆ ਦੀ ਸਰਪ੍ਰਸਤੀ ਹੇਠ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।