ਚੰਡੀਗੜ੍ਹ : ਪੰਜਾਬ ਅੰਦਰ ਲਗਾਤਾਰ ਅਕਾਲੀ ਦਲ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ। ਬੀਤੇ ਕੱਲ੍ਹ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਵਲੋਂ ਅਕਾਲੀ ਦਲ ਸੁਧਾਰ ਲਹਿਰ ਦਾ ਹੋਕਾ ਦੇਣ ਵਾਲੇ ਆਗੂਆ ਤੇ ਪਾਰਟੀ ਵਿਰੁੱਧ ਬਗ਼ਾਵਤ ਦਾ ਇਲਜ਼ਾਮ ਲੱਗਾ ਕੇ ਉਨ੍ਹਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ । ਇਸੇ ਦਰਮਿਆਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਵੱਡੇ ਖ਼ੁਲਾਸੇ ਕਰਨ ਵਾਲੇ ਪ੍ਰਦੀਪ ਕਲੇਰ ਖਿਲਾਫ ਬਾਦਲ ਨੇ ਵੀ ਸਖ਼ਤ ਰੁੱਖ ਅਖ਼ਤਿਆਰ ਕਰ ਲਿਆ ਹੈ । ਬਾਦਲ ਵਲੋ ਕਲੇਰ ਖਿਲਾਫ ਕਾਰਵਾਈ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ ।
ਜਾਣਕਾਰੀ ਮੁਤਾਬਿਕ ਸੁਖਬੀਰ ਬਾਦਲ ਵਲੋਂ ਪ੍ਰਦੀਪ ਕਲੇਰ ਦੇ ਬਿਆਨ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਨ੍ਹਾ ਨੇ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਗੇ ਪੇਸ਼ ਕਰ ਦਿੱਤਾ ਹੈ ਉਥੋ ਜੋ ਫ਼ੈਸਲਾ ਆਉਂਦਾ ਹੈ ਉਹ ਉਨ੍ਹਾ ਨੂੰ ਮਨਜ਼ੂਰ ਹੋਵੇਗਾ । ਇਸ ਤੋਂ ਬਾਅਦ ਉਹ ਪਾਪੀ ਕਲੇਰ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣਗੇ।
ਦਸ ਦੇਈਏ ਕਿ ਪ੍ਰਦੀਪ ਕਲੇਰ ਨੇ ਸੁਖਬੀਰ ਬਾਦਲ ਦੀ ਬਲਾਤਕਾਰੀ ਰਾਮ ਰਹੀਮ ਨਾਲ ਮਿਲਣੀ ਬਾਰੇ ਸਵਾਲ ਚੁੱਕੇ ਸਨ। ਉਸ ਨੇ ਕਿਹਾ ਸੀ ਕਿ ਸੁਖਬੀਰ ਆਪਣੀ ਸਵਿਫਟ ਗੱਡੀ ਵਿਚ ਇਕੱਲਾ ਰਾਮ ਰਹੀਮ ਨੂੰ ਮਿਲਣ ਗਿਆ ਸੀ । ਜਿਸ ਤੋ ਬਾਅਦ ਸਿਆਸਤ ਲਗਾਤਾਰ ਭਖ ਉਠੀ ਸੀ । ਇਸੇ ਦਰਮਿਆਨ ਹੁਣ ਸੁਖਬੀਰ ਬਾਦਲ ਦਾ ਇਹ ਬਿਆਨ ਸਾਹਮਣੇ ਆਇਆ ਹੈ