ਸੁਖਬੀਰ ਬਾਦਲ ਨੇ ਕੇਜਰੀਵਾਲ ‘ਤੇ ਬੋਲਿਆ ਹਮਲਾ, ਅਕਾਲੀ ਦਲ ਨੂੰ ਦੱਸਿਆ ਪੰਜਾਬੀਆਂ ਦੀ ਪਾਰਟੀ

TeamGlobalPunjab
2 Min Read

ਪਟਿਆਲਾ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਵੇਂ ਹੁਣ ਪੰਜਾਬ ਆ ਕੇ ਲੋਕਾਂ ਨੂੰ ਆਪਣਾ ਪਿਆਰ ਦਿਖਾ ਰਹੇ ਹੋਣ, ਪਰ ਇਸ ਤੋਂ ਪਹਿਲਾਂ ਉਹ ਸੁਪਰੀਮ ਕੋਰਟ ਗਏ ਸਨ ਅਤੇ ਕਿਹਾ ਸੀ ਕਿ ਐਸਵਾਈਐਲ ਨਹਿਰ ਬਣਾਈ ਜਾਵੇ ਕਿਉਂਕਿ ਦਿੱਲੀ ਨੂੰ ਪਾਣੀ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਹੋਣੇ ਚਾਹੀਦੇ ਹਨ, ਪਰ ਹੁਣ ਪੰਜਾਬ ‘ਚ ਆ ਕੇ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸਿਰਫ਼ ਅਕਾਲੀ ਦਲ ਹੀ ਆਪਣੀ ਪਾਰਟੀ ਹੈ ਜਦੋਂਕਿ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਦੇ ਬਾਹਰਲੇ ਇਲਾਕਿਆਂ ਦੀਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਟਿਆਲਾ ਵਿੱਚ ਦਿਹਾਤੀ ਖੇਤਰ ਦੇ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਢਾ ਦੀ ਹਮਾਇਤ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਰੱਖੇ ਪ੍ਰੋਗਰਾਮ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾ ਸਿਰਫ਼ ਸ਼ਿਰਕਤ ਕੀਤੀ, ਸਗੋਂ ਇੱਥੇ ਅਕਾਲੀ ਦਲ ਵਿੱਚ ਕਈ ਆਗੂ ਨੂੰ ਵੀ ਸ਼ਾਮਿਲ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਬਿੱਟੂ ਚੱਠਾ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਨੇ ਇੱਥੇ ਆ ਕੇ ਪ੍ਰੋਗਰਾਮ ਵਿੱਚ ਜੋ ਉਤਸ਼ਾਹ ਅਤੇ ਸਮਰਥਨ ਦਿਖਾਇਆ ਹੈ। ਇਸ ਤੋਂ ਸਾਫ਼ ਹੈ ਕਿ ਪੰਜਾਬ ਵਿੱਚ ਭਾਵੇਂ ਕੋਈ ਵੀ ਉਮੀਦਵਾਰ ਜਿੱਤੇ ਪਰ ਬਿੱਟੂ ਚੱਠਾ ਦੀ ਸੀਟ ਅਕਾਲੀ ਦਲ ਦੀ ਪੱਕੀ ਹੈ।

ਅੱਜ ਇੱਥੇ ਹੋਏ ਪ੍ਰੋਗਰਾਮ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਆਪਣੇ ਸਮਰਥਕਾਂ ਸਮੇਤ ਪੁੱਜੇ ਅਤੇ ਉਨ੍ਹਾਂ ਨੇ ਇਸ ਚੋਣ ਵਿੱਚ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਪੰਜਾਬ ਵਿੱਚ ਹਿੰਦੂ ਵਰਗ ਦੇ ਅਜਿਹੇ ਕਈ ਮਸਲੇ ਹੱਲ ਕੀਤੇ ਹਨ। ਆਉਣ ਵਾਲੇ ਸਮੇਂ ‘ਚ ਵੀ ਉਨ੍ਹਾਂ ਨੇ ਸੁਖਬੀਰ ਬਾਦਲ ਨਾਲ ਗੱਲ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਉਹ ਹਿੰਦੂ ਸਮਾਜ ਦੇ ਮੁੱਦਿਆਂ ਵੱਲ ਗੰਭੀਰਤਾ ਨਾਲ ਧਿਆਨ ਦੇਣਗੇ।

Share this Article
Leave a comment