ਲੁਧਿਆਣਾ ‘ਚ ਦਹਿਸ਼ਤ ਦਾ ਮਾਹੌਲ, ਰਚੀ ਗਈ ਵੱਡੀ ਸਾਜਿਸ਼, ਥਾਂ-ਥਾਂ ਮਿਲ ਰਹੀਆਂ ਨੇ ਕਟੀ ਹੋਈ ਲਾਸ਼ਾਂ

Prabhjot Kaur
3 Min Read

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਤੋਂ ਇਕ ਬਹੁਤ ਹੀ ਡਰਾਉਣੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਸੂਟਕੇਸ ‘ਚੋਂ ਟੁਕੜਿਆਂ ਵਿੱਚ ਕੱਟੀ ਹੋਈ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਰੇਲਵੇ ਦੇ ਇੱਕ ਕਰਮਚਾਰੀ ਨੇ ਇਸ ਬਾਰੇ ਆਰਪੀਐਫ ਨੂੰ ਸੂਚਿਤ ਕੀਤਾ। ਕਰਮਚਾਰੀ ਨੂੰ ਗਸ਼ਤ ਦੌਰਾਨ ਪਲਾਸਟਿਕ ਦੇ ਲਿਫਾਫੇ ‘ਚ ਵਿਅਕਤੀ ਦੀਆਂ ਕੱਟੀਆਂ ਹੋਈਆਂ ਲੱਤਾਂ ਮਿਲੀਆਂ। ਜਿਸ ਨੂੰ ਦੇਖ ਕੇ  ਉਹ ਡਰ ਗਿਆ ਅਤੇ ਆਰਪੀਐਫ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੋਵੇਂ ਏਜੰਸੀਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਰੇਲਵੇ ਪੁਲੀਸ ਨੇ ਵੀ ਘਟਨਾ ਦੀ ਸੂਚਨਾ ਜ਼ਿਲ੍ਹਾ ਪੁਲੀਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਿਸ ਨੂੰ ਪੁਲ ‘ਤੇ ਕੱਟੀਆਂ ਲੱਤਾਂ ਤੋਂ ਬਾਅਦ ਇੱਕ ਸੂਟਕੇਸ ਵੀ ਮਿਲਿਆ ਹੈ।

ਪੁਲ ‘ਤੇ ਮਿਲੇ ਸੂਟਕੇਸ ਵਿੱਚ ਵਿਅਕਤੀ ਦੇ ਹੋਰ ਟੁਕੜੇ ਸਨ। ਅਜੇ ਤੱਕ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਵਿਅਕਤੀ ਨੂੰ ਮਾਰਨ ਤੋਂ ਬਾਅਦ ਕਾਤਲ ਨੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਸੂਟਕੇਸ ਨੂੰ ਰੇਲਵੇ ਟਰੈਕ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਸੂਟਕੇਸ ਨੂੰ ਪੁਲ ਦੇ ਹੇਠਾਂ ਨਹੀਂ ਸੁੱਟ ਸਕਿਆ।

ਜਾਣਕਾਰੀ ਮੁਤਾਬਕ ਪੁਲੀਸ ਨੂੰ ਸ਼ੇਰ ਪੁਰ ਚੌਕ ਨੇੜੇ ਪੁਲ ‘ਤੇ ਸੂਟਕੇਸ ਅਤੇ ਲੱਤਾਂ ਰੇਲਵੇ ਟਰੈਕ ‘ਤੇ ਮਿਲੀਆਂ ਹਨ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਟਰੈਕ ‘ਤੇ ਸੁੱਟਣਾ ਚਾਹੁੰਦੇ ਸਨ ਤਾਂ ਜੋ ਕਤਲ ਨੂੰ ਹਾਦਸੇ ਦਾ ਰੂਪ ਦਿੱਤਾ ਜਾ ਸਕੇ। ਪਰ ਕੁਝ ਕਾਰਨਾਂ ਕਰਕੇ ਉਹ ਅਜਿਹਾ ਨਾਂ ਕਰ ਸਕਿਆ ਅਤੇ ਲੱਤਾਂ ਰੇਲਵੇ ਟਰੈਕ ‘ਤੇ ਸੁੱਟ ਕੇ ਭੱਜ ਗਿਆ ਤੇ ਸੂਟਕੇਸ ਪੁਲ ‘ਤੇ ਹੀ ਛੱਡ ਗਿਆ।

- Advertisement -

ਇੱਥੇ ਪੁਲਿਸ ਨੇ ਹਾਦਸੇ ਦਾ ਪਤਾ ਲਗਾਉਣ ਲਈ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਪੁਲੀਸ ਕੰਟਰੋਲ ਰੂਮ ਵਿੱਚ ਜਾ ਕੇ ਫੁਟੇਜ ਚੈੱਕ ਕੀਤੀ। ਬੀਤੀ ਰਾਤ ਤੋਂ ਵਾਹਨਾਂ ਰਾਹੀਂ ਇਸ ਇਲਾਕੇ ਵਿੱਚ ਕੌਣ-ਕੌਣ ਪੁੱਜੇ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਆਧਾਰ ‘ਤੇ ਜਾਂਚ ਅੱਗੇ ਵਧੇਗੀ।

ਏਸੀਪੀ ਇਨਵੈਸਟੀਗੇਸ਼ਨ-1 ਰਾਜਕੁਮਾਰ ਨੇ ਦੱਸਿਆ ਹੈ ਕਿ ਲਾਸ਼ ਸੂਟਕੇਸ ਵਿੱਚੋਂ ਟੁਕੜਿਆਂ ਵਿੱਚ ਮਿਲੀ ਹੈ। ਇਲਾਕੇ ਅਤੇ ਸੜਕਾਂ ਦੇ ਸੀ.ਸੀ.ਟੀ.ਵੀ. ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਫਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਆਸਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

Share this Article
Leave a comment