ਸੁਖਬੀਰ ਨੇ ਖੋਲ੍ਹ ‘ਤੇ ਜਾਖੜ ਦੇ ਅੰਦਰਲੇ ਰਾਜ਼? ਅਬੋਹਰ ‘ਚ ਨਸ਼ਾ ਸੁਨੀਲ ਜਾਖੜ ਵਿਕਵਾ ਰਿਹੈ?  ਨਸ਼ਾ ਤਸਕਰਾਂ, ਪੁਲਿਸ ਤੇ ਜਾਖੜ ਦੀਆਂ ਫੋਨ ਕਾਲਾਂ ਬਾਰੇ ਸੁਖਬੀਰ ਨੇ ਕਰਤੇ ਵੱਡੇ ਖੁਲਾਸੇ

TeamGlobalPunjab
1 Min Read

ਫ਼ਾਜਿਲਕਾ : ਬੀਤੀ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਕੇ ਵੱਡਾ ਸਿਆਸੀ ਧਮਾਕਾ ਕਰ ਦਿੱਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਇਲਾਕੇ ਅਬੋਹਰ ਵਿਖੇ ਵਿਕ ਰਿਹਾ ਨਸ਼ਾ ਜਾਖੜ ਖੁਦ ਵਿਕਵਾ ਰਹੇ ਹਨ। ਬਾਦਲ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਇਨ੍ਹਾਂ ਇਲਾਕਿਆਂ ਦਾ ਦੌਰਾ ਕਰਨ ਆਏ ਹੋਏ ਸਨ।

ਇਸ ਮੌਕੇ ਸੁਖਬੀਰ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਫਾਜ਼ਿਲਕਾ ਦੇ ਅਬੋਹਰ ਦੇ ਇਲਾਕਿਆਂ ਵਿਚਲੇ ਨਸ਼ਾ ਤਸਕਰਾਂ ਨੂੰ ਜਦੋਂ ਕਦੇ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਉਨ੍ਹਾਂ ਨਸ਼ਾ ਤਸਕਰਾਂ ਨੂੰ ਛੁਡਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਬਹੁਤ ਆਕੜ ਵਾਲੇ ਬੰਦੇ ਹਨ ਤੇ ਜਾਖੜ ਦੀ ਆਕੜ ਕਾਰਨ ਹੀ 2 ਵਾਰ ਉਨ੍ਹਾਂ ਦੀ ਹਾਰ ਹੋਈ ਹੈ। ਛੋਟੇ ਬਾਦਲ ਅਨੁਸਾਰ ਪੁਲਿਸ ਵਾਲੇ ਸੁਨੀਲ ਜਾਖੜ ਦੀ ਸ਼ਹਿ ‘ਤੇ ਆਮ ਲੋਕਾਂ ਨਾਲ ਧੱਕਾ ਕਰ  ਰਹੇ ਹਨ ਤੇ ਉਨ੍ਹਾਂ ‘ਤੇ ਝੂਠੇ ਪਰਚੇ ਦਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਿਆਦਾ ਦੇਰ ਤੱਕ ਨਹੀਂ ਚੱਲਣਾ ਕਿਉਂਕਿ ਕਾਂਗਰਸ ਸਰਕਾਰ ਦੇ ਸਿਰਫ 2 ਸਾਲ ਰਹਿ ਗਏ ਹਨ ਤੇ ਉਨ੍ਹਾਂ ਦੀ ਸਰਕਾਰ ਆਉਂਦਿਆਂ ਹੀ ਉਹ ਅਜਿਹੇ ਪੁਲਿਸ ਵਾਲਿਆਂ ਨੂੰ ਨੌਕਰੀਆਂ ਤੋਂ ਕੱਢ ਕੇ ਜੇਲ੍ਹਾਂ ‘ਚ ਭੇਜਣਗੇ ਜਿਹੜੇ ਲੋਕਾਂ ਨਾਲ ਧੱਕਾ ਕਰ ਰਹੇ ਹਨ।

Share this Article
Leave a comment