ਦੋ ਦਹਾਕਿਆਂ ਬਾਅਦ ਜੇਲ੍ਹ ‘ਚੋਂ ਰਿਹਾਅ ਹੋਏ ਸੁਬੇਗ ਸਿੰਘ

TeamGlobalPunjab
1 Min Read

ਪਟਿਆਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਨਜ਼ਰਬੰਦ 8 ਸਿੱਖ ਕੈਦੀਆਂ ਦੀ ਰਿਹਾਈ ਸੂਚੀ ਵਿਚ ਸ਼ਾਮਲ ਸੁਬੇਗ ਸਿੰਘ ਸੂਹਰੋਂ ਨੂੰ ਬੀਤੀ ਦੇਰ ਸ਼ਾਮ ਕੇਂਦਰੀ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ।

ਸੁਬੇਗ ਸਿੰਘ ਸਾਲ 1995 ‘ਚ ਚੰਡੀਗੜ੍ਹ ਵਿਖੇ ਹੋਏ ਕਤਲ ਤੇ ਬੁੜੈਲ ਜੇਲ੍ਹ ਬਰੇਕ ਮਾਮਲੇ ‘ਚ 24 ਸਾਲ ਤੋਂ ਪੰਜਾਬ ਤੇ ਚੰਡੀਗੜ੍ਹ ਦੀਆਂ ਜੇਲ੍ਹਾਂ ‘ਚ ਬੰਦ ਰਹੇ ਸਨ। ਪਿਛਲੇ ਹਫਤੇ ਹੀ ਇਨ੍ਹਾਂ ਮਾਮਲਿਆਂ ‘ਚ ਸਬੇਗ ਸਿੰਘ ਦੇ ਸਾਥੀ ਨੰਦ ਸਿੰਘ ਦੀ ਰਿਹਾਈ ਹੋਈ ਸੀ।

ਦੱਸਣਯੋਗ ਹੈ ਚੰਡੀਗੜ੍ਹ ‘ਚ ਹੋਏ ਬਚਨ ਸਿੰਘ ਦੇ ਕੇਸ ‘ਚ ਸੁਬੇਗ ਸਿੰਘ ਤੇ ਨੰਦ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਜਿਸ ਤੋਂ ਬਾਅਦ ਸਾਲ 2004 ‘ਚ ਬੁੜੈਲ ਜੇਲ੍ਹ ਬ੍ਰੇਕ ਮਾਮਲੇ ‘ਚ ਨੰਦ ਸਿੰਘ ਤੇ ਸੁਬੇਗ ਸਿੰਘ ਦਾ ਨਾਂ ਵੀ ਸ਼ਾਮਲ ਹੋਇਆ ਸੀ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਇਸ ਕੇਸ ਵਿਚੋਂ ਦੋਵਾਂ ਨੂੰ ਬਰੀ ਕਰ ਦਿੱਤਾ ਸੀ।

Share this Article
Leave a comment