ਅੰਮ੍ਰਿਤਸਰ: ਪੂਰੇ ਦੇਸ਼ ਵਿੱਚ ਲੋਹੜੀ ਦਾ ਤਿਉਹਾਰ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਹੈ। ਉੱਥੇ ਹੀ ਕਈ ਲੋਕ ਖੂਨੀ ਡੋਰ ਦੇ ਸ਼ਿਕਾਰ ਹੋ ਜਾਂਦੇ ਹਨ, ਪਰ ਹੁਣ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਣ ਵਾਲੇ ਦੇ ਖਿਲਾਫ਼ ਅੰਮ੍ਰਿਤਸਰ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਚਾਈਨਾ ਡੋਰ ਨਹੀਂ ਇੱਕ ਖੁੱਲ੍ਹਾ ਹਥਿਆਰ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਅਤੇ ਅਸੀਂ ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬ ਵਾਸੀਆਂ ਨੂੰ ਵੀ ਲੋਹੜੀ ਦੇ ਤਿਉਹਾਰ ਦੀ ਸ਼ੁਭਕਾਮਨਾਵਾਂ ਦਿੰਦੇ ਹਾਂ, ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਚਾਈਨਾ ਦੀ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹਨ, ਜਿਸ ਕਾਰਨ ਲੋਕ ਕੀਮਤੀ ਜਾਨਾਂ ਗਵਾ ਚੁੱਕੇ ਹਨ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਚਾਈਨਾ ਡੋਰ ਨਹੀਂ ਇੱਕ ਖੁੱਲ੍ਹਾ ਹਥਿਆਰ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਚਾਈਨਾ ਡੋਰ ਵਰਤਣ ਜਾ ਵੇਚਣ ਵਾਲੇ ਧਾਰਾ 188 ਦੇ ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਆਸਾਨੀ ਦੇ ਨਾਲ ਆਪਣੀ ਜ਼ਮਾਨਤ ਕਰਵਾ ਲੈਂਦੇ ਹਨ, ਪਰ ਹੁਣ ਸਖਤ ਕਾਨੂੰਨ ਬਣਾਉਣਾ ਪਵੇਗਾ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚਾਇਨਾਂ ਡੋਰ ਕਰਕੇ ਬਹੁਤ ਸਾਰੇ ਲੋਕ ਜਾਨ ਗਵਾ ਲੈਂਦੇ ਹਨ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਵਾਰ-ਵਾਰ ਇਸ ਡੋਰ ਦੀ ਵਰਤੋਂ ਨਾਂ ਕਰਨ ਲਈ ਆਵਾਜ਼ ਵੀ ਚੁੱਕੀ ਜਾ ਰਹੀ ਹੈ ਅਤੇ ਹੁਣ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਵੀ ਇਸ ਉੱਤੇ ਨਕੇਲ ਕੱਸਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਹੋਰ ਮਾਮਲਿਆਂ ਦੇ ਤਹਿਤ ਕੇਸ ਦਰਜ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਖੂਨੀ ਡੋਰ ਹੋਰ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਜਾਂ ਸਿਰਫ ਇਸ ‘ਤੇ ਸਖਤ ਕਾਰਵਾਈ ਕਰਦੀ ਹੈ।