ਚੰਡੀਗੜ੍ਹ : ਪੰਜਾਬ ਦੇ ਬਹੁਚਰਚਿਤ ਡਰੱਗ ਕੇਸ ਤੇ ਅੱਜ ਤੋਂ ਹਾਈਕੋਰਟ ‘ਚ ਰੈਗੂਲਰ ਸੁਣਵਾਈ ਹੋਵੇਗੀ। ਅੱਜ ਨਸ਼ਾ ਵਪਾਰ ਪਿਛਲੇ ਮੁੱਖ ਦੋਸ਼ੀਆਂ ਨੂੰ ਬੇਪਰਦ ਕਰਨ ਲਈ ਢਾਈ ਸਾਲ ਸੀਲਬੰਦ ਰਹਿਣ ਤੋਂ ਬਾਅਦ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਅੱਜ ਖੁੱਲ੍ਹੇਗੀ।
ਜਸਟਿਸ ਅਜੇ ਤਿਵਾਰੀ ਦੇ ਵੱਖ ਹੋਣ ਤੋਂ ਬਾਅਦ ਚੀਫ ਜਸਟਿਸ ਨੇ ਨਵੀਂ ਬੈਂਚ ਕੋਲ ਕੇਸ ਭੇਜਿਆ ਹੈ। ਦਰਅਸਲ 1 ਸਤੰਬਰ ਨੂੰ ਜਸਟਿਸ ਅਜੇ ਤਿਵਾਰੀ ਨੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਸੀ। ਐਡਵੋਕੇਟ ਨਵਕਿਰਨ ਸਿੰਘ ਨੇ ਜਲਦ ਸੁਣਵਾਈ ਦੀ ਅਰਜ਼ੀ ਦਿੱਤੀ ਸੀ। ਚੀਫ ਜਸਟਿਸ ਨੇ ਹੁਣ ਜਸਟਿਸ ਏਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਬੈਂਚ ਦੇ ਕੋਲ ਇਸ ਕੇਸ ਨੂੰ ਸੁਣਵਾਈ ਲਈ ਭੇਜ ਦਿੱਤਾ ਹੈ, ਜਿਸ ਤੇ ਬੈਂਚ ਅੱਜ ਨੂੰ ਸੁਣਵਾਈ ਕਰੇਗਾ।
STF ਦੀ ਰਿਪੋਰਟ ਨੂੰ ਲੈ ਕੇ ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ STF ਦੀ ਰਿਪੋਰਟ ਢਾਈ ਸਾਲਾਂ ਦੀ ਦੇਰੀ ਤੋਂ ਬਾਅਦ ਮੁੜ ਬੰਦ ਪਈਆਂ ਫਾਈਲਾਂ ਚੋਂ ਬਾਹਰ ਨਿਕਲੇਗੀ। ਅਦਾਲਤ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਮੁੱਖ ਮੁਲਜ਼ਮਾਂ ਦੇ ਨਾਂਅ ਦੱਸੇ ਜਾਣਗੇ, ਜੋ ਕਿ ਪੰਜਾਬ ਦੇ ਨੌਜਵਾਨਾਂ ਅਤੇ ਮਾਂਵਾਂ ਦੀ ਪਹਿਲੀ ਜਿੱਤ ਹੋਵੇਗੀ। ਉਮੀਦ ਹੈ ਕਿ ਮੁਲਜ਼ਮਾਂ ਨੂੰ ਅਜਿਹੀ ਸਜ਼ਾ ਮਿਲੇਗੀ, ਜੋ ਆਉਂਦੀਆਂ ਪੀੜੀਆਂ ਵੀ ਯਾਦ ਰੱਖਣਗੀਆਂ।
Today, STF Report on Drugs will finally see light of day after 2.5 yrs of delay in sealed covers, court naming main culprits behind drug trade will be first victory for youth & suffering mothers of Punjab. Hope they are given punishment that acts as a deterrent for generations !!
— Navjot Singh Sidhu (@sherryontopp) October 5, 2021