ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਸਲਾਹਕਾਰ ਸਟੀਫਨ ਬੈਨਨ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ

TeamGlobalPunjab
1 Min Read

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਚੋਟੀ ਦੇ ਸਲਾਹਕਾਰ ਸਟੀਫਨ ਬੈਨਨ ਨੂੰ ਦਾਨ ਇਕੱਠਾ ਕਰਨ ਦੀ ਆਨਲਾਈਨ ਮੁਹਿੰਮ ਵਿਚ ਹਜ਼ਾਰਾਂ ਦਾਨਕਰਤਾਵਾਂ ਦੇ ਨਾਲ ਧੋਖਾਧੜੀ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਟੀਵ ‘ਤੇ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਮੈਕਸੀਕੋ ਵਾਲ ਬਣਾਉਣ ਦੇ ਨਾਮ‘ ਤੇ ਧੋਖਾਧੜੀ ਨਾਲ ਫੰਡ ਇਕੱਠਾ ਕਰਨ ਦਾ ਦੋਸ਼ ਹੈ। ‘ਵੀ ਬਿਲਡ ਦ ਵਾਲ’ ਨਾਮ ਦੀ ਇਸ ਮੁਹਿੰਮ ਵਿਚ ਢਾਈ ਕਰੋੜ ਅਮਰੀਕੀ ਡਾਲਰ ਇਕੱਠੇ ਹੋਏ ਹਨ। ਨਿਊਯਾਰਕ ਦੇ ਕਾਰਜਕਾਰੀ ਆਰਡੇ ਸਟ੍ਰਾਸ ਨੇ ਵੀਰਵਾਰ ਨੂੰ ਕਿਹਾ ਕਿ ਬੈਨਨ (66) ਨੂੰ ਕਈ ਹੋਰ ਲੋਕਾਂ ਦੇ ਨਾਲ ਦੋਸ਼ੀ ਦੱਸਿਆ ਗਿਆ ਹੈ। ਬੈਨਨ ਨੂੰ ਵੀਰਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਦੱਖਣੀ ਜ਼ਿਲੇ ਨਿਊਯਾਰਕ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਦਕਿ ਦੋਸ਼ੀ ਆਪਣੇ-ਆਪਣੇ ਖੇਤਰ ਦੀਆਂ ਅਦਾਲਤਾਂ ਵਿਚ ਪੇਸ਼ ਹੋਣਗੇ।

ਦੱਸ ਦਈਏ ਕਿ ਬੈਨਨ ਨੇ ਰਾਸ਼ਟਰਪਤੀ ਟਰੰਪ ਦੇ 2016 ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ ਸੀ। ਟਰੰਪ ਦੇ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿਚ ਚੋਟੀ ਦਾ ਰਣਨੀਤਕ ਅਹੁਦਾ ਦਿੱਤਾ ਗਿਆ ਸੀ। ਹਾਲਾਂਕਿ, ਅਗਸਤ 2017 ਵਿੱਚ ਟਰੰਪ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਉਸਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ।

Share this Article
Leave a comment