ਯੂਏਈ ਦੇ ਮੰਤਰੀ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ ਨੇ ਮੰਗਲਵਾਰ ਨੂੰ ਦੁਬਈ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਨਾਹਯਾਨ ਨੇ ਭਾਰਤ ਨੂੰ ਸੰਯੁਕਤ ਅਰਬ ਅਮੀਰਾਤ ਦਾ ਕਰੀਬੀ ਦੋਸਤ ਦੱਸਿਆ। ਇਸ ਮੌਕੇ ਭਾਰਤ ਦੇ ਰਾਜਦੂਤ ਸੰਜੇ ਸੁਧੀਰ ਵੀ ਉਨ੍ਹਾਂ ਦੇ ਨਾਲ ਸਨ। ਸ਼ੇਖ ਨਾਹਯਾਨ ਨੇ ਇਸ ਮੌਕੇ ਮਹਾਤਮਾ ਗਾਂਧੀ ਦੇ ਅਹਿੰਸਾ ਅਤੇ ਸ਼ਾਂਤੀ ਦੇ ਸੰਦੇਸ਼ ਦਾ ਜ਼ਿਕਰ ਕੀਤਾ।
ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਯੂਨਾਨ ਦੇ ਵਿਦੇਸ਼ ਮੰਤਰੀ ਨਿਕੋਸ ਡੇਂਡਿਆਸ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ। ਲੇਖੀ ਨੇ ਟਵੀਟ ਕੀਤਾ, ਡੇਂਡਿਆਸ ਨਾਲ ਬਹੁਤ ਉਪਯੋਗੀ ਗੱਲਬਾਤ ਹੋਈ। ਡੇਂਡਿਆਸ ਨੇ ਕਿਹਾ, ਸਾਡੀਆਂ ਚਰਚਾਵਾਂ ਅਰਥਵਿਵਸਥਾ ਅਤੇ ਸੱਭਿਆਚਾਰ ਪ੍ਰਵਾਸ ਦੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਸਨ।