ਓਟਾਵਾ : ਕੈਨੇਡਾ ਦੀ ਬੇਰੋਜ਼ਗਾਰੀ ਦਰ ਵਿੱਚ ਬੀਤੇ ਸਾਲ 2021 ਦੇ ਆਖਰੀ ਮਹੀਨੇ ਵਿੱਚ ਮਾਮੂਲੀ ਤਬਦੀਲੀ ਦਰਜ ਕੀਤੀ ਗਈ ਹੈ। ਦਸੰਬਰ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ 0·1 ਫੀਸਦੀ ਘਟ ਕੇ 5·9 ਫੀਸਦੀ ਰਹਿ ਗਈ।
ਫਰਵਰੀ 2020 ਵਿੱਚ ਮਹਾਂਮਾਰੀ ਤੋਂ ਪਹਿਲਾਂ ਜਦੋਂ ਬੇਰੋਜ਼ਗਾਰੀ ਦਰ 5·7 ਫੀ ਸਦੀ ਸੀ, ਤੋਂ ਲੈ ਕੇ ਦਸੰਬਰ ਮਹੀਨੇ ਬੇਰੋਜ਼ਗਾਰੀ ਦਰ ਸੱਭ ਤੋਂ ਘੱਟ ਦਰਜ ਕੀਤੀ ਗਈ ਹੈ। ਸਟੈਟੇਸਟਿਕਸ ਕੈਨੇਡਾ ਅਨੁਸਾਰ ਅਰਥਚਾਰੇ ਵਿੱਚ ਪਿਛਲੇ ਮਹੀਨੇ 55,000 ਨੌਕਰੀਆਂ ਜੁੜੀਆਂ ਕਿਉਂਕਿ ਵਧੇਰੇ ਲੋਕਾਂ ਵੱਲੋਂ ਪੂਰਾ ਸਮਾਂ ਕੰਮ ਕਰਨਾ ਸੁ਼ਰੂ ਕੀਤਾ ਗਿਆ।
ਦਸੰਬਰ ਵਿੱਚ ਨੌਕਰੀਆਂ ਵਿੱਚ ਕੁੱਲ ਵਾਧਾ 123000 ਫੁੱਲ ਟਾਈਮ ਜੌਬਜ਼ ਕਾਰਨ ਹੋਇਆ ਜਦਕਿ ਪਾਰਟ ਟਾਈਮ ਇੰਪਲੌਇਮੈਂਟ 68000 ਘੱਟ ਦਰਜ ਕੀਤੀਆਂ ਗਈਆਂ।
ਇਹ ਰਿਪੌਰਟ 5 ਤੋਂ 11 ਦਸੰਬਰ ਦਰਮਿਆਨ ਕਰਵਾਏ ਗਏ ਸਰਵੇਖਣ ਉੱਤੇ ਅਧਾਰਿਤ ਹੈ। ਇਹ ਸਰਵੇਖਣ ਓਮਾਈਕ੍ਰੌਨ ਵੇਰੀਐਂਟ ਕਾਰਨ ਵੱਧ ਰਹੇ ਕੋਵਿਡ-19 ਮਾਮਲਿਆਂ ਦੇ ਸਬੰਧ ਵਿੱਚ ਲਾਈਆਂ ਗਈਆਂ ਪਾਬੰਦੀਆਂ ਤੋਂ ਪਹਿਲਾਂ ਕਰਵਾਇਆ ਗਿਆ।