ਭਾਰਤੀ ਮੂਲ ਦੇ ਰਾਜ ਪੰਜਾਬੀ ਮਲੇਰੀਆ ਕੋਆਰਡੀਨੇਟਰ ਨਿਯੁਕਤ  

TeamGlobalPunjab
2 Min Read

ਵਰਲਡ ਡੈਸਕ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੀ ਮਲੇਰੀਆ ਪਹਿਲਕਦਮੀ ਦੀ ਅਗਵਾਈ ਕਰਨ ਲਈ ਭਾਰਤੀ ਮੂਲ ਦੇ ਡਾਕਟਰ ਰਾਜ ਪੰਜਾਬੀ ਨੂੰ ਚੁਣਿਆ ਹੈ। ਬਾਇਡਨ  ਦਾ ਮੁੱਖ ਉਦੇਸ਼ ਅਫਰੀਕਾ ਤੇ ਏਸ਼ੀਆਈ ਦੇਸ਼ਾਂ ‘ਚ ਬਿਮਾਰੀ ਨੂੰ ਰੋਕਣਾ ਹੈ।

 ਇਸਤੋਂ ਇਲਾਵਾ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ, ਪੰਜਾਬੀ ਨੇ ਟਵਿੱਟਰ ‘ਤੇ ਲਿਖਿਆ, ਇਹ ਦੱਸਦਿਆਂ ਖੁਸੀ ਹੋ ਰਹੀ ਹੈ ਕਿ ਮੈਨੂੰ ਅਮਰੀਕੀ ਰਾਸ਼ਟਰਪਤੀ ਨੇ ਮਲੇਰੀਆ ਪਹਿਲਕਦਮੀ ਦੀ ਅਗਵਾਈ ਕਰਨ ਲਈ’ ਮਲੇਰੀਆ ਕੋਆਰਡੀਨੇਟਰ ‘ਨਿਯੁਕਤ ਕੀਤਾ ਹੈ। ਮੈਂ ਸੇਵਾ ਕਰਨ ਦੇ ਅਵਸਰ ਲਈ ਧੰਨਵਾਦੀ ਹਾਂ। ਪੰਜਾਬੀ ਨੇ ਕਿਹਾ ਕਿ ਇਹ ਮੁਹਿੰਮ ਉਸ ਲਈ ਨਿੱਜੀ ਮਹੱਤਵ ਰੱਖਦੀ ਹੈ। ਪੰਜਾਬੀ ਨੇ ਕਿਹਾ, “ਮੇਰੇ ਦਾਦਾ-ਦਾਦੀ ਤੇ ਮਾਤਾ-ਪਿਤਾ ਮੇਰੇ ਭਾਰਤ ਰਹਿੰਦੇ ਹੋਏ ਮਲੇਰੀਆ ਨਾਲ ਪੀੜਤ ਸਨ। ਲਾਇਬੇਰੀਆ ‘ਚ ਆਪਣੀ ਰਿਹਾਇਸ਼ ਦੇ ਦੌਰਾਨ ਮੈਂ ਵੀ ਮਲੇਰੀਆ ਕਰਕੇ ਬਿਮਾਰ ਸੀ। ਇੱਕ ਡਾਕਟਰ ਹੋਣ ਦੇ ਨਾਤੇ, ਅਫਰੀਕਾ ‘ਚ ਕੰਮ ਕਰਦਿਆਂ, ਮੈਂ ਬਹੁਤ ਸਾਰੀਆਂ ਜਾਨਾਂ ਨੂੰ ਇਸ ਬਿਮਾਰੀ ਨਾਲ ਮਰਦੇ ਵੇਖਿਆ ਹੈ।

 ਪ੍ਰੈਜ਼ੀਡੈਂਟਸ ਮਲੇਰੀਆ ਇਨੀਸ਼ੀਏਟਿਵ (ਪੀ.ਐੱਮ.ਆਈ.) ਦੀ ਸ਼ੁਰੂਆਤ ਸਾਲ 2005 ‘ਚ ਅਮਰੀਕਾ ‘ਚ ਹੋਈ ਸੀ ਤੇ ਇਹ ਦੇਸ਼ ‘ਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਡਾਇਰੈਕਟਰ ਜਨਰਲ ਟੇਡਰੋਸ ਨੇ ਟਵੀਟ ਕਰਕੇ ਭਰਤਵੰਸ਼ੀ ਰਾਜ ਪੰਜਾਬੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ਮਲੇਰੀਆ ਕੋਆਰਡੀਨੇਟਰ ਵਜੋਂ ਨਿਯੁਕਤੀ ਲਈ ਰਾਜ ਪੰਜਾਬੀ ਨੂੰ ਵਧਾਈ। ਅਸੀਂ ਮਿਲ ਕੇ ਮਲੇਰੀਆ ਖ਼ਤਮ ਕਰਾਂਗੇ।

TAGGED: , , ,
Share this Article
Leave a comment