ਸੂਬਾ ਸਰਕਾਰ ਸੂਬੇ ਦੇ ਵਿਕਾਸ ਅਤੇ ਹਰੇਕ ਹਰਿਆਣਵੀਂ ਦੀ ਭਲਾਈ ਲਈ ਵਚਨਬੱਧ – ਨਾਇਬ ਸਿੰਘ ਸੈਣੀ

Global Team
5 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਕਾਲਕਾ ਵਿਚ ਪ੍ਰਬੰਧਿਤ ਧੰਨਵਾਦ ਰੈਲੀ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜਨ ਅਨੁਰੂਪ ਸੱਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਏਕ-ਹਰਿਆਣਵੀਂ ਏਕ ਦੇ ਮੂਲਮੰਤਰ ‘ਤੇ ਚੱਲਦੇ ਹੋਏ ਸੂਬਾ ਸਰਕਾਰ ਹਰਿਆਣਾ ਦੇ ਵਿਕਾਸ ਅਤੇ ਹਰੇ ਹਰਿਆਣਵੀਂ ਦੀ ਭਲਾਈ ਲਈ ਵਚਨਬੱਧ ਹੈ। ਸੂਬਾ ਸਰਕਾਰ ਦੀ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗ੍ਰਾਮ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਕਿਸਾਨ, ਯੁਵਾ, ਮਹਿਲਾਅਤੇ ਗਰੀਬਾਂ ‘ਤੇ ਕਂਦ੍ਰਿਤ ਹੈ। ਹਰਿਆਣਾ ਸਰਕਾਰ ਨੇ ਅਛਥੱਕ ਯਤਨਾਂ ਨਾਲ ਭੌਤਿਕ ਤੇ ਮਨੁੱਖ ਵਿਕਾਸ ਦੇ ਪੈਮਾਨਿਆਂ ‘ਤੇ ਹਰਿਆਣਾ ਨੂੰ ਇਕ ਖੁਸ਼ਹਾਲ ਅਤੇ ਵਿਕਸਿਤ ਰਾਜ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਪੂਰੇ ਸੂਬੇ ਵਿਚ ਧੰਨਵਾਦ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਦੀ ਇਹ ਰੈਲੀ ਕਾਲਕਾ ਹਲਕੇ ਦੇ ਵਿਕਾਸ ਦੀ ਨਵੀਂ ਗਤੀ, ਨਵੀਂ ਦਿਸ਼ਾ ਦਗੇਵੀ।

ਜਨਤਾ ਦੇ ਚੋਣਾ ਦੌਰਾਨ ਕਾਂਗਰਸ ਦੇ ਇਰਾਦਿਆਂ ਨੂੰ ਸਮਝਕੇ ਘਮੰਡੀਆਂ ਗਠਜੋੜ ਨੂੰ ਦਿੱਤੀ ਕਰਾਰੀ ਮਾਤ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਜਨ ਸੰਵਾਦ ਸੰਕਲਪ ਯਾਤਰਾ ਦੌਰਾਨ ਦੇਸ਼ ਦੇ ਸੁਨਹਿਰੇ ਭਵਿੱਖ ਦੀ ਗਾਰੰਟੀ ਦਿੱਤੀ ਸੀ। ਹਰਿਆਣਾ ਦੀ ਜਨਤਾ ਨੇ ਪ੍ਰਧਾਨ ਮੰਤਰੀ ਦੀ ਇੰਨ੍ਹਾਂ ਗਾਰੰਟੀਆਂ ਤੇ ਨੀਤੀਆਂ ੈਤੇ ਸਮਰਥਨ ਦੀ ਮੋਹਰ ਲਗਾਉਂਦੇ ਹੋਏ ਭਾਜਪਾ ਨੂੰ ਹਰਿਆਣਾ ਵਿਚ ਤੀਜੀ ਵਾਰ ਜਨਸੇਵਾ ਦਾ ਮੌਕਾ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੇ ਜਨਤਾ ਦਾ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਲੋਕਾਂ ਦੇ ਜੀਵਨ ਤੋਂ ਮੁਸ਼ਕਲ ਕੰਮ ਨਹੀਂ ਕਰਨਾ ਚਾਹੁੰਦੀ ਸੀ। ਕਾਂਗਰਸ ਹੱਲ ਦੇ ਥਾਂ ਵਿਵਾਦ ਵਧਾਉਣਾ ਚਾਹੁੰਦੀ ਸੀ, ਪਰ ਇਸ ਦੇ ਇਰਾਦਿਆਂ ਨੂੰ ਜਨਤਾ ਨੇ ਚੋਣਾ ਦੌਰਾਨ ਚੰਗੀ ਤਰ੍ਹਾ ਸਮਝਿਆ ਅਤੇ ਘਮੰਡੀਆਂ ਗਠਜੋੜ ਨੂੰ ਕਰਾਰੀ ਮਾਤ ਦਿੱਤੀ।

ਪਿਛਲੇ 10 ਸਾਲਾਂ ਵਿਚ ਕਾਲਕਾ ਖੇਤਰ ਵਿਚ 712 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕੰਮ

ਨਾਇਬ ਸਿੰਘ ਸੈਣੀ ਨੈ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕਾਲਕਾ ਖੇਤਰ ਵਿਚ ਸੈਰ-ਸਪਾਟਾ, ਸਿਖਿਆ, ਕਨੈਕਟੀਵਿਟੀ, ਸਿਹਤ ਸੇਵਾਵਾਂ ਆਦਿ ਨੂੰ ਵਧਾਉਣ ਲਈ ਲਗਾਤਾਰ ਕੰਮ ਕੀਤਾ ਹੈ। ਕਾਲਕਾ ਖੇਤਰ ਵਿਚ ਲਗਭਗ 712 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਕਰਵਾਏ ਗਏ ਹਨ। ਹੁਣ ਤੀਜੇ ਕਾਰਜਕਾਲ ਵਿਚ ਇਸ ਖੇਤਰ ਵਿਚ ਵਿਕਾਸ ਅਤੇ ਜਨਭਲਾਈ ਦੇ ਕੰਮਾਂ ਵਿਚ ਤਿੰਨ ਗੁਣਾ ਤੇਜੀ ਆਵੇਗੀ।

ਨਾਂਇਬ ਸਿੰਘ ਸੈਣੀ ਨੇ ਕਿਹਾ ਕਿ ਕਾਲਕਾ ਖੇਤਰ ਹਰਿਆਣਾ ਦਾ ਸਿਰਮੌਰ ਹੈ। ਸ਼ਿਵਾਲਿਕ ਦੀ ਪਹਾੜੀਆਂ ਵਿਚ ਵਸਿਆ ਇਹ ਖੇਤਰ ਸੈਰ-ਸਪਾਟਾ ਦੇ ਮੱਦੇਨਜਰ ਮਹਤੱਵਪੂਰਨ ਹੈ। ਇਸ ਖੇਤਰ ਵਿਚ ਸੈਰ-ਸਪਾਟਾ ਤੋਂ ਰੁਜਗਾਰ ਦੀ ਬਹੁਤ ਸੰਭਾਵਨਾਵਾਂ ਹਨ। ਹਰਿਆਣਾ ਸਰਕਾਰ ਇਸ ਖੇਤਰ ਨੂੰ ਸੈਰ-ਸਪਾਟਾ ਹੱਬ ਬਨਾਉਣ ਲਈ ਸਮਰਪਿਤ ਯਤਨ ਕਰੇਗੀ, ਜਿਸ ਨਾਲ ਇੱਥੇ ਸੈਨਾਨੀਆਂ ਦੀ ਗਿਣਤੀ ਦੁਗਣੀ ਤੋਂ ਵੀ ਵੱਧ ਹੋ ਜਾਵੇ। ਇਸ ਦਿਸ਼ਾ ਵਿਚ ਕਾਲਕਾ ਤੋਂ ਲੈ ਕੇ ਕਾਲੇਸਰ ਤੱਕ ਦੇ ਖੇਤਰ ਨੂੰ ਸੈਰ-ਸਪਾਟਾ ਹੱਬ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰਾਏਪੁਰ ਰਾਣੀ ਵਿਚ ਕਾਲਜ ਅਤੇ ਨਾਨਕਪੁਰ ਵਿਚ ਪਲੋੀਟੈਕਨਿਕ ਖੋਲਿਆ ਹੈ, ਤਾਂ ਜੋ ਵਿਦਿਆਰਥੀਆਂ ਨੁੰ ਪੜਣ ਲਈ ਬਾਹਰ ਨਾ ਜਾਣਾ ਪਵੇ। ਇਸੀ ਦਿਸ਼ਾ ਵਿਚ ਪਿੰਜੌਰ ਦੇ ਪਿੰਡ ਖੇਦੜਵਾਲੀ ਵਿਚ ਨਰਸਿੰਗ ਕਾਲਜ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪੇਯਜਲ ਦੀ ਵਿਵਸਥਾ ਲਈ ਕਾਲਕਾ, ਪਿੰਜੌਰ ਅਤੇ ਭੋਜਨਾਗਲ ਵਿਚ ਬੂਸਟਿੰਗ ਸਟੇਸ਼ਨਾਂ ਦਾ ਨਿਰਮਾਣ ਕੀਤਾ ਹੈ। ਪਿੰਜੌਰ ਵਿਚ 20 ਬੈਡ ਦਾ ਹਸਪਤਾਲ ਬਨਾਉਣ ਦਾ ਕੰਮ ਜਾਰੀ ਹੈ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਲਾਭਕਾਰੀ ਮੁੱਲ ਦਿਵਾਉਣ ਲਈ ਸਾਰੀ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਯਕੀਨੀ ਕੀਤੀ ਹੈ। ਕਿਸਾਨਾਂ ਦੀ ਫਸਲ ਖਰੀਦ ਾ ਪੈਸਾ ਡੀਬੀਟੀ ਰਾਹੀਂ ਖਾਤਿਆਂ ਵਿਚ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾ ਰਿਹਾ ਹੈ। ਹੁਣ 12 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਖਰੀਦ ਦੇ 1 ਲੱਖ 25 ਹਜਾਰ ਕਰੋੜ ਰੁਪਏ ਪਾਏ ਗਏੇ।

ਮੁੱਖ ਮੰਤਰੀ ਨੈ ਕਿਹਾ ਕਿ ਸਰਕਾਰ ਦੇ ਸੁੰਹ ਗ੍ਰਹਿਣ ਦੇ ਦਿਨ ਪਿਛਲੇ 17 ਅਕਤੂਬਰ ਨੂੰ ਹੀ 26 ਹਜਾਰ ਨੌਜੁਆਨਾਂ ਨੂੰ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀ ਦਿੱਤੀ। ਹੁਣ ਤਕ 1 ਲੱਖ 71 ਹਜਾਰ ਨੌਜੁਆਨਾ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਸਾਡੀ ਸਰਕਾਰ ਨੇ ਠੇਕਾ ਕਰਮਚਾਰੀ ਸੇਵਾ ਸੁਰੱਖਿਆ ਐਕਟ-2024 ਬਣਾ ਕੇ 1 ਲੱਖ 20 ਹਜਾਰ ਕਰਮਚਾਰੀਆਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਨੂੰ ਵਿਕਸਿਤ ਭਾਰਤ ਦੇ ਚਾਰ ਥੰਮ੍ਹਾਂ ਵਿੱਚੋਂ ਇਕ ਮੰਨਿਆ ਹੈ। ਸੂਬਾ ਸਰਕਾਰ ਜਲਦੀ ਹੀ ਸੂਬੇ ਵਿਚ ਮਹਿਲਾਵਾਂ ਲਈ ਲਾਡੋ ਲੱਛਮੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਤਹਿਤ ਹਰ ਮਹੀਨੇ 2100 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਹਰ ਪਿੰਡ ਵਿਚ ਇਕ ਮਹਿਲਾ ਚੌਪਾਲ ਦਾ ਨਿਰਮਾਣ ਕੀਤਾ ਜਾਵੇਗਾ।

Share This Article
Leave a Comment