ਪੁਲਵਾਮਾਂ ਤੋਂ ਬਾਅਦ ਫਿਰ ਹੋਇਆ ਸ੍ਰੀ ਨਗਰ ‘ਚ ਵੱਡਾ ਹਮਲਾ!

TeamGlobalPunjab
2 Min Read

ਸ੍ਰੀ ਨਗਰ : ਜੰਮੂ ਕਸ਼ਮੀਰ ਦੇ ਸ੍ਰੀ ਨਗਰ ਇਲਾਕੇ ‘ਚ ਇੱਕ ਸਬਜੀ ਮੰਡੀ ‘ਚ ਹੋਏ ਗ੍ਰੇਨੇਡ ਹਮਲੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਹੀ ਬੱਸ ਨਹੀਂ ਇਸ ਹਮਲੇ ਦੌਰਾਨ 15 ਲੋਕਾਂ ਦੇ ਜ਼ਖਮੀ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਦੱਸਣਯੋਗ ਇਹ ਵੀ ਹੈ ਕਿ ਉਤਰੀ ਕਸ਼ਮੀਰ ਦੇ ਸੋਪੋਰ ਇਲਾਕੇ ਅੰਦਰ ਦੋ ਹਫਤੇ ਪਹਿਲਾਂ ਵੀ ਅੱਤਵਾਦੀਆਂ ਵੱਲੋ਼ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਦੋ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋਏ ਦੱਸੇ ਜਾਂਦੇ ਸਨ।

ਰਿਪੋਰਟਾਂ ਮੁਤਾਬਿਕ ਇਸ ਵਾਰ ਇਹ ਹਮਲਾ ਸ੍ਰੀ ਨਗਰ ਦੇ ਵਿਚਕਾਰ ਹਰੀ ਸਿੰਘ ਸੜਕ ‘ਤੇ ਮੰਡੀ ਵਿੱਚ ਹੋਇਆ ਹੈ। ਇਸ ਹਮਲੇ ਦੌਰਾਨ ਜ਼ਖਮੀ ਹੋਏ ਦੱਸੇ ਜਾਂਦੇ ਵਿਅਕਤੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਮਲਾ ਦੁਪਿਹਰ 1 ਵੱਜ ਕੇ 20 ਮਿੰਟ ‘ਤੇ ਹੋਇਆ ਦੱਸਿਆ ਜਾਂਦਾ ਹੈ।

ਦੱਸ ਦਈਏ ਕਿ ਪਿਛਲੇ 10 ਦਿਨਾਂ ਵਿਚ ਜੰਮੂ-ਕਸ਼ਮੀਰ ਵਿਚ ਇਹ ਤੀਜਾ ਗ੍ਰੇਨੇਡ ਹਮਲਾ ਦੱਸਿਆ ਜਾਂਦਾ ਹੈ। ਪਿਛਲੇ ਹਫਤੇ ਅੱਤਵਾਦੀਆਂ ਨੇ ਸੋਪੋਰ ਦੇ ਇੱਕ ਬੱਸ ਸਟੇਸ਼ਨ ਤੇ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਸੀ। ਜਿਸ ਵਿਚ 15 ਲੋਕ ਜ਼ਖਮੀ ਹੋਏ ਦੱਸੇ ਗਏ ਸਨ। ਇਸ ਤੋਂ ਪਹਿਲਾਂ ਸੀਆਰਪੀਐਫ ਦੀ ਟੀਮ ਇਕ ਵਾਹਨ ਨੂੰ ਰੋਕ ਰਹੀ ਸੀ ਅਤੇ ਇਸ ਦੀ ਜਾਂਚ ਕਰ ਰਹੀ ਸੀ, ਜਦੋਂ ਅੱਤਵਾਦੀਆਂ ਨੇ ਇਕ ਗ੍ਰਨੇਡ ਸੁੱਟ ਕੇ ਟੀਮ ‘ਤੇ ਹਮਲਾ ਕਰ ਦਿੱਤਾ। ਇਸ ਵਿੱਚ 6 ਜਵਾਨ ਜ਼ਖਮੀ ਹੋਏ ਦੱਸੇ ਗਏ ਸਨ।

Share this Article
Leave a comment