ਜੋਸ਼ੀਮੱਠ : ਸਿੱਖ ਧਰਮ ਦੇ ਪਵਿੱਤਰ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦੀਆਂ ਦੇ ਮੌਸਮ ਲਈ 10 ਅਕਤੂਬਰ ਨੂੰ ਵਿਧੀ ਵਿਧਾਨ ਨਾਲ ਬੰਦ ਕਰ ਦਿੱਤੇ ਜਾਣਗੇ। ਕੋਵਿਡ ਅਤੇ ਖ਼ਰਾਬ ਮੌਸਮ ਕਾਰਨ ਇਸ ਵਾਰ ਇਹ ਯਾਤਰਾ ਬੇਹੱਦ ਸੀਮਤ (ਕਰੀਬ 23 ਦਿਨ) ਰੱਖੀ ਗਈ ਹੈ। ਕੋਵਿਡ ਦੇ ਕਾਰਨ, ਇਸ ਸਾਲ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਚਾਰਧਾਮ ਯਾਤਰਾ ਦੇ ਨਾਲ 18 ਸਤੰਬਰ ਨੂੰ ਖੋਲ੍ਹੇ ਗਏ ਸਨ । ਹੁਣ ਤੱਕ ਪੰਜ ਹਜ਼ਾਰ ਸ਼ਰਧਾਲੂ ਦਰਸ਼ਨਾਂ ਇੱਥੇ ਦਰਸ਼ਨਾਂ ਲਈ ਆ ਚੁੱਕੇ ਹਨ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ-ਪ੍ਰਧਾਨ ਨਰੇਂਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਨੂੰ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਤੈਅ ਸਮੇਂ ਤੱਕ ਹੀ ਯਾਤਰਾ ਕਰਨ। ਉਨ੍ਹਾਂ ਕਿਹਾ ਕਿ ਟਰੱਸਟ ਨੇ ਇਹ ਫੈਸਲਾ ਮੌਸਮ ਦੇ ਮੱਦੇਨਜ਼ਰ ਲਿਆ ਹੈ।