ਨਵਾਂਸ਼ਹਿਰ ਦੇ ਬਜ਼ੁਰਗ ਦੀ ਮੌਤ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਕੀਤਾ ਗਿਆ ਸੀਲ

TeamGlobalPunjab
2 Min Read

ਆਨੰਦਪੁਰ ਸਾਹਿਬ: ਕੋਰੋਨਾ ਵਾਇਰਸ ਦੇ ਚਲਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਦੇ ਬਜ਼ੁਰਗ ਦੀ ਮੌਤ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਸੀਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮਤਾਬਕ ਉਕਤ ਬਜ਼ੁਰਗ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ‘ਚ ਸ਼ਾਮਲ ਹੋਣ ਲਈ ਪਹੁੰਚਿਆ ਸੀ। ਇਸ ਗੱਲ ਦਾ ਖੁਲਾਸਾ ਹੁੰਦੇ ਹੀ ਪ੍ਰਸ਼ਾਸਨ ਨੇ ਸਰਗਰਮੀ ਨਾਲ ਕੰਮ ਕਰਦੇ ਹੋਏ ਸ੍ਰੀ ਅੰਨਦਪੁਰ ਸਾਹਿਬ ਨੂੰ ਪੂਰੇ ਤਰੀਕੇ ਨਾਲ ਸੀਲ ਕਰ ਦਿੱਤਾ। ਬਾਹਰੋਂ ਆਉਣ ਵਾਲੇ ਆਮ ਲੋਕਾਂ ਤੇ ਸ਼ਰਧਾਲੂਆਂ ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ।

ਉਥੇ ਹੀ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਤੋਂ ਕੋਰੋਨਾ ਵਾਇਰਸ ਦੇ ਦੋ ਸ਼ੱਕੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਦੀ 54 ਟਰੇਨਾਂ ਨੂੰ ਵੀ ਰੱਦ ਕੀਤਾ ਗਿਆ ਹੈ। ਉੱਥੇ ਹੀ ਸੂਬੇ ਵਿੱਚ ਹਰ ਜ਼ਿਲ੍ਹੇ ਦੇ ਮੁੱਖ ਰੂਟਾਂ ‘ਤੇ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬਸ ਦੀਆਂ ਬਸਾਂ ਸੀਮਿਤ ਗਿਣਤੀ ਵਿੱਚ ਚੱਲਣਗੀਆਂ ਉੱਥੇ ਹੀ ਪ੍ਰਾਈਵੇਟ ਬਸਾਂ ਬੰਦ ਰਹਿਣਗੀਆਂ।

ਸਰਕਾਰ ਨੇ ਗਰੁਪ ਬੀ ਅਤੇ ਸੀ ਦੇ ਮੁਲਾਜ਼ਮਾਂ ਨੂੰ ਸੋਮਵਾਰ ਤੋਂ ਰੋਟੇਸ਼ਨ ਦੇ ਹਿਸਾਬ ਨਾਲ ਦਫ਼ਤਰ ਵਿੱਚ ਆਉਣ ਦੇ ਆਦੇਸ਼ ਜਾਰੀ ਕੀਤੇ ਹਨ। ਦਫ਼ਤਰ ਵਿੱਚ ਵੀ ਘੱਟੋਂ ਘੱਟ 1 ਮੀਟਰ ਦੂਰੀ ਰੱਖਣੀ ਜ਼ਰੂਰੀ ਹੋਵੇਗੀ।

ਸ਼ੁੱਕਰਵਾਰ ਨੂੰ ਚੀਫ ਸੈਕਰੇਟਰੀ ਵੱਲੋਂ ਸਾਰੇ 17 ਵਿਭਾਗਾਂ ਅਤੇ ਪੰਜਾਬ ਸਿਵਲ ਸਕੱਤਰੇਤ ਅਤੇ ਮਿਨੀ ਸਕੱਤਰੇਤ ਤੋਂ ਕਰਮਚਾਰੀਆਂ ਦੀ ਲਿਸਟ ਮੰਗੀ ਗਈ ਸੀ ਤਾਂਕਿ ਇਹ ਵੇਖਿਆ ਜਾ ਸਕੇ ਕਿ ਕਿੰਝ ਘਰੋਂ ਕੰਮ ਦਿੱਤਾ ਜਾ ਸਕਦਾ ਹੈ। ਗਰੁਪ ਡੀ ਅਤੇ ਗਰੁਪ ਏ ਦੇ ਕਰਮਚਾਰੀਆਂ ਨੂੰ ਰੂਟੀਨ ਵਿੱਚ ਆਉਣਾ ਹੋਵੇਗਾ।

- Advertisement -

ਉਥੇ ਹੀ ਦੁਬਈ ਵਿਚ ਹਨੀਮੂਨ ਮਨਾ ਪਰਤੇ ਰੋਪੜ ਦੇ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਈ ਹੈ।

Share this Article
Leave a comment