-ਅਵਤਾਰ ਸਿੰਘ
ਭਾਰਤ ਵਿਚ 16 ਹੋਸਪਿਸ ਕੇਅਰ ਸੈਂਟਰ ਹਨ। ਹੋਸਪਿਸ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅਰਾਮ ਘਰ। ਸਭ ਤੋਂ ਪਹਿਲਾਂ ਇਹ ਸੈਂਟਰ ਬਣਾਉਣ ਦਾ ਵਿਚਾਰ 14ਵੀਂ ਸਦੀ ਵਿੱਚ ਯੈਰੂਸ਼ਲਮ ਵਿੱਚ ਬਣਾਇਆ ਗਿਆ। 1843 ਵਿੱਚ ਫਰਾਂਸ,1963 ਵਿੱਚ ਕੈਨੇਡਾ ਤੇ 1990 ਵਿੱਚ ਹਰਾਰੇ ਅਫਰੀਕਾ,1967 ਵਿਚ ਲੰਡਨ ਨੇੜੇ ਡਾ ਸੋਂਡਰਸ (Dr.Circely Saunders) ਨੇ ਪਹਿਲਾ ਅਧੁਨਿਕ ਹੋਸਪਿਸ ਸੈਂਟਰ ਖੋਲ੍ਹਿਆ ਸੀ ਫਿਰ 1969 ਅਮਰੀਕਾ ਵਿੱਚ।
ਭਾਰਤ ਵਿੱਚ ਹੋਸਪਿਸ ਫੈਡਰੇਸ਼ਨ 2007 ਵਿਚ ਬਣੀ। ਸਭ ਤੋਂ ਪਹਿਲਾਂ ਸ਼ਾਂਤੀ ਅਵੇਦਨਾ ਸਦਾਨਾ ਬਾਂਦਰਾ, ਮੁੰਬਈ ਵਿਚ ਸੈਂਟਰ ਖੋਲ੍ਹਿਆ ਗਿਆ। ਭਾਰਤ ਵਿੱਚ 16 ਸੈਂਟਰ ਹਨ। ਇਹ ਬੰਗਲੌਰ, ਮੁੰਬਈ, ਲਖਨਊ, ਦਿੱਲੀ, ਸਪਰਸ਼ (ਹੈਦਰਾਬਾਦ), ਕਪਿਲਾ (ਤਿਲਗੰਨਾ), ਅਹਿਮਦਾਬਾਦ,ਕੇਰਲਾ, ਗੰਗਾ ਪ੍ਰੇਮ ਰਾਏਵਾਲਾ (ਉਤਰਾਖੰਡ), ਰਿਸ਼ਰਾ (ਕਲਕੱਤਾ), ਆਦਿ ਸ਼ਹਿਰਾਂ ਵਿੱਚ ਹਨ।
ਇਨ੍ਹਾਂ (Hospices care centre) ਕੇਅਰ ਸੈਂਟਰਾਂ ਵਿੱਚ ਜਿਹੜੇ ਵਿਅਕਤੀ ਮਰਨ ਕਿਨਾਰੇ ਹੋਣ ਭਾਵ ਜਿਨ੍ਹਾਂ ਦੀ ਉਮਰ ਦਾ ਸਮਾਂ ਛੇ ਮਹੀਨੇ ਤੋਂ ਘੱਟ ਹੋਣ ਦੀ ਆਸ ਹੁੰਦੀ ਹੈ ਉਨ੍ਹਾਂ ਨੂੰ ਆਤਮਿਕ ਤੇ ਮਾਨਸਿਕ ਸ਼ਾਂਤੀ ਦੇਣ ਦੀ ਪੂਰੀ ਕੋਸ਼ਿਸ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀ ਅੰਤਿਮ ਇੱਛਾ ਵੀ ਪੂਰੀ ਕੀਤੀ ਜਾਂਦੀ ਹੈ।
ਜਿਹੜੇ ਲੋਕ ਆਖਰੀ ਪਲ ਗਿਣ ਰਹੇ ਹੋਣ ਤੇ ਉਹ ਬੋਲਣ ਤੋਂ ਅਸਮਰਥ ਹੋਣ ਉਨ੍ਹਾਂ ਦੀ ਬਹੁਤੀ ਵਾਰ ਸੁਨਣ ਸ਼ਕਤੀ ਠੀਕ ਹੁੰਦੀ ਹੈ ਉਹ ਹੱਥ ਘੁੱਟਣ ਨਾਲ, ਹਲਕੇ ਠਰੰਮੇ ਅਤੇ ਪਿਆਰ ਭਰੀ ਆਵਾਜ਼ ਸੁਣਨ ਦੇ ਨਾਲ ਆਖਰੀ ਸਮੇਂ ਵੀ ਅਜਿਹੇ ਆਦਮੀ ਪੀੜ ਨਾਲ ਅੱਧ ਮੋਇਆ ਹੋਣ ਦੇ ਬਾਵਜੂਦ ਉਹ ਹਲਕੀ ਮੁਸਕਾਨ ਵਿਖਾ ਦਿੰਦੇ ਹਨ। ਵਿਸ਼ਵ ਵਿੱਚ 40 ਦੇਸ਼ਾਂ ਵਿੱਚ ਇਹ ਸੈਂਟਰ ਹਨ। ਸਭ ਤੋਂ ਜਿਆਦਾ ਯੂ ਕੇ, ਅਸਟ੍ਰੇਲੀਆ, ਨਿਊਜ਼ੀਲੈਂਡ ਦੇਸ਼ਾਂ ਵਿੱਚ ਹਨ। ਕੈਂਸਰ ਨਾਲ ਸਬੰਧਤ ਮਰੀਜ਼ ਵੀ ਇਹੋ ਜਿਹੇ ਹੁੰਦੇ ਹਨ।
ਆਮ ਤੌਰ ‘ਤੇ ਜਦੋਂ ਲੋਕ ਬਿਮਾਰ ਵਿਅਕਤੀ ਦਾ ਪਤਾ ਲੈਣ ਜਾਂਦੇ ਹਨ ਤਾਂ ਉਥੇ ਆਪਣੀ ਜਾਂ ਹੋਰ ਕਿਸੇ ਦੀ ਬਿਮਾਰੀ ਬਾਰੇ ਦੱਸਣ ਲਗ ਪੈਣਗੇ। ਕਹਿਣਗੇ ਉਸਨੇ ਇਲਾਜ ਬਹੁਤ ਕਰਾਇਆ ਪਰ ਉਸ ਦੀ ਲਿਖੀ ਏਨੀ ਸੀ। ਮਰੀਜ਼ ਦੇ ਵਾਰਸਾਂ ਨੂੰ ਹੋਰ ਹਸਪਤਾਲ,ਪਾਖੰਡੀ ਸਾਧ ਤਾਂਤਰਿਕ ਕੋਲੋਂ ਇਲਾਜ ਕਰਾਉਣ ਦੀ ਦੱਸ ਪਾਉਣ ਲੱਗ ਪੈਂਦੇ ਹਨ। ਕਈ ਵਾਰੀ ਆਪਣੇ ਹੀ ਘਰੇਲੂ ਟੋਟਕੇ ਦਸਦੇ ਹੋਏ ਬਿਮਾਰੀ ਨੂੰ ਵਧਾ ਦੇਣਗੇ। ਇਸ ਲਈ ਜਦ ਕਿਸੇ ਬਿਮਾਰ ਨੂੰ ਵੇਖਣ ਲਈ ਜਾਉ ਤਾਂ ਉਸ ਨੂੰ ਦਵਾਈ ਦੱਸਣ ਦੀ ਬਜਾਇ ਇਹ ਹੀ ਕਹੋ ਕਿ ਤੁਸੀਂ ਜਲਦੀ ਠੀਕ ਹੋ ਜਾਉਗੇ, ਤੁਹਾਡੇ ਕਹਿਣ ਨਾਲ ਭਾਂਵੇ ਉਸਦੀ ਹੋਣੀ ਤੇ ਨਹੀਂ ਬਦਲਣੀ ਪਰ ਉਸਦੇ ਮਨ ਨੂੰ ਸ਼ਾਂਤੀ ਤੇ ਹੌਂਸਲਾ ਜ਼ਰੂਰ ਮਿਲੇਗਾ।