ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਨਵਜੋਤ ਸਿੱਧੂ ਨੂੰ ਤਲਬ ਕੀਤਾ ਹੈ। ਬੀਤੇ ਦਿਨ ਵੀ ਦੇਵੇਂਦਰ ਯਾਦਵ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਰੀ ਰਹੀ ਹੈ ਉਹਨਾਂ ਤੋਂ ਇਸ ਦਾ ਜਵਾਬ ਲਿਆ ਜਾਵੇਗਾ।
ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ। ਇਸ ਸਬੰਧੀ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਸ਼ੋਸ਼ਲ ਮੀਡੀਆ (ਐਕਸ) ‘ਤੇ ਇੱਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ – “ਕੌਡੀ ਕੌਡੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਗੋਡਿਆ ‘ਤੇ ਟਿਕੇ ਹੋਏ ਲੋਕ, ਬੋਹੜ ਦੇ ਰੁੱਖਾਂ ਦੀ ਗੱਲ ਕਰਦੇ ਗਮਲਿਆਂ ‘ਚ ਉੱਗੇ ਹੋਏ ਲੋਕ।”
ਨਵਜੋਤ ਸਿੱਧੂ ਦਾ ਇਹ ਤੰਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨਾਲ ਜੋੜਿਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕੱਲ੍ਹ ਕਿਹਾ ਸੀ – ਕਿ ਕਿਸੇ ਵੀ ਸੂਬੇ ਵਿੱਚ ਜੋ ਪਾਰਟੀ ਪ੍ਰਧਾਨ ਹੁੰਦਾ ਹੈ ਪਾਰਟੀ ਦੇ ਪ੍ਰੋਗਰਾਮ ਉਸ ਦੇ ਅਨੁਸਾਰ ਹੀ ਹੁੰਦੇ ਹਨ ਪਰ ਇੱਥੇ ਇਸ ਤਰ੍ਹਾਂ ਨਹੀਂ ਚੱਲ ਰਿਹਾ ਅਤੇ ਇਹ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਮੇਰਾ ਦਿਲ ਬਹੁਤ ਵੱਡਾ ਹੈ, ਮੈਨੂੰ ਕਿਸੇ ਤੋਂ ਅਸਰੁੱਖਿਅਤ ਨਹੀਂ ਹਾਂ, ਕਈ ਲੋਕ ਅਜਿਹੇ ਹਨ ਕੱਦ ਵੱਡਾ ਉਨ੍ਹਾਂ ਦੇ ਦਿਲ ਬੜੇ ਛੋਟੇ ਹਨ।
— Navjot Singh Sidhu (@sherryontopp) January 11, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।