SpaceX ਕਰੂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਵੱਲ ਰਵਾਨਾ, ਅੱਜ ਸਮੁੰਦਰ ‘ਚ ਹੋਵੇਗੀ ਸਿੱਧੀ ਲੈਂਡਿੰਗ

TeamGlobalPunjab
2 Min Read

ਕੇਨਵਰਲ: ਨਾਸਾ ਦੇ ਮੁਤਾਬਿਕ ਸਪੇਸ ਐਕਸ ਕਰੂ ਧਰਤੀ ‘ਤੇ ਪਰਤਣ ਲਈ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋ ਗਿਆ ਹੈ। ਇਸ ਦੇ ਨਾਲ ਪੁਲਾੜ ‘ਚ ਗਏ ਦੋ ਅਮਰੀਕੀ ਪੁਲਾੜ ਯਾਤਰੀ ਰਾਬਰਟ ਬਹੇਨਕਨ ਤੇ ਡਗਲਸ ਹੁਰਲੇ ਧਰਤੀ ਵੱਲ ਵੱਧ ਰਹੇ ਹਨ ਅਤੇ ਉਨ੍ਹਾਂ ਨੂੰ ਸਿੱਧਾ ਸਮੁੰਦਰ ‘ਚ ਉਤਾਰਣ ਦੀ ਯੋਜਨਾ ਹੈ। ਸਪੇਸਐਕਸ ਤੇ ਨਾਸਾ 45 ਸਾਲਾਂ ‘ਚ ਪਹਿਲੀ ਵਾਰ ਕਿਸੇ ਪੁਲਾੜ ਯਾਤਰੀ ਨੂੰ ਸਿੱਧੇ ਸਮੁੰਦਰ ‘ਚ ਉਤਾਰਣ ਜਾ ਰਹੇ ਹਨ। ਦੱਸਣਯੋਗ ਹੈ ਕਿ ਆਖਰੀ ਵਾਰ ਅਮਰੀਕਾ-ਸੋਵੀਅਤ ਦੇ ਸੰਯੁਕਤ ਮਿਸ਼ਨ ਅਪੋਲੋ-ਸੋਉਜ ਨੂੰ 1975 ‘ਚ ਸਮੁੰਦਰ ‘ਚ ਉਤਾਰਿਆ ਗਿਆ ਸੀ।

- Advertisement -

ਨਾਸਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਡ੍ਰੈਗਨ ਅੰਡੇਵਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਚਾਰੇ ਪਾਸੇ ਮੌਜੂਦ ਅਪ੍ਰੋਚ ਐਲਿਪਸਾਈਡ ਤੋਂ ਬਾਹਰ ਨਿਕਲ ਗਿਆ ਹੈ ਤੇ ਸੁਰੱਖਿਅਤ ਸਥਾਨ ‘ਤੇ ਹਨ। ਨਾਸਾ ਦੀ ਯੋਜਨਾ ਮੁਤਾਬਕ ਐਤਵਾਰ ਨੂੰ ਦੁਪਹਿਰ ਬਾਅਦ ਨਿੱਜੀ ਕੰਪਨੀ ਦੇ ਡ੍ਰੈਗਨ ਕੈਪਸੂਲ ‘ਚ ਇਨ੍ਹਾਂ ਨੂੰ ਫਲੋਰਿਡਾ ਕੋਲ ਮੈਕਸੀਕੋ ਦੀ ਖਾੜੀ ‘ਚ ਉਤਾਰਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਕੌਮਾਂਤਰੀ ਸਪੇਸ ਸਟੇਸ਼ਨ ਤੋਂ ਅੰਤਿਮ ਨਿਊਜ ਕਾਨਫਰੰਸ ਦੌਰਾਨ ਹੁਰਲੇ ਨੇ ਕਿਹਾ ਕਿ ਇੱਥੇ ਹਰ ਚੀਜ਼ ਦਰੁਸਤ ਹੈ ਇਸ ਲਈ ਸਾਨੂੰ ਉਮੀਦ ਹੈ ਕਿ ਸਮੁੰਦਰ ‘ਚ ਲੈਂਡਿੰਗ ਦੌਰਾਨ ਕੁਝ ਵੱਖ ਨਹੀਂ ਹੋਵੇਗਾ। ਡ੍ਰੈਗਨ ਅੰਡੇਵਰ ਲਗਭਗ ਇੱਕ ਘੰਟੇ ਤੱਕ ਪਾਣੀ ‘ਚ ਰਹੇਗਾ ਅਤੇ ਇਸ ਤੋਂ ਬਾਅਦ ਇਸ ਨੂੰ ਇੱਕ ਕਰੇਨ ਦੀ ਮਦਦ ਨਾਲ ਪਾਣੀ ਤੋਂ ਬਾਹਰ ਕੱਢ ਕੇ ਸਪੇਸ ਐਕਸ ਰਿਕਵਰੀ ਸ਼ਿਪ ‘ਤੇ ਰੱਖਿਆ ਜਾਏਗਾ।

Share this Article
Leave a comment