ਲਖਨਊ: ਸਮਾਜਵਾਦੀ ਪਾਰਟੀ ਦੇ ਆਗੂ ਆਦਿੱਤਿਆ ਠਾਕੁਰ ਨੇ ਲਖਨਊ ਵਿੱਚ ਐਸਪੀ ਦਫ਼ਤਰ ਦੇ ਬਾਹਰ ਪੈਟਰੋਲ ਛਿੜਕ ਕੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਆਦਿਤਿਆ ਠਾਕੁਰ ਅਲੀਗੜ੍ਹ ਦਾ ਰਹਿਣ ਵਾਲਾ ਹੈ। ਆਦਿਤਿਆ ਠਾਕੁਰ ਅਲੀਗੜ੍ਹ ਤੋਂ ਸਪਾ ਦੀ ਟਿਕਟ ਮੰਗ ਰਹੇ ਸਨ।ਟਿਕਟ ਨਾ ਮਿਲਣ ਕਾਰਨ ਉੁਨ੍ਹਾਂ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਬਚਾ ਲਿਆ ਤੇ ਕਿਹਾ ਕਿ ਹੁਣ ਉਹ ਸੁਰੱਖਿਅਤ ਹਨ।
ਬਸਪਾ ਤੋਂ ਟਿਕਟ ਨਾ ਮਿਲਣ ਨਾਲ ਨਾਰਾਜ਼ ਨੇਤਾ ਨੇ ਪੈਸਾ ਲੈ ਕੇ ਟਿਕਟ ਨਾ ਦੇਣ ਦਾ ਦੋਸ਼ ਲਗਾਇਆ ਸੀ। ਸ਼ੁੱਕਰਵਾਰ ਨੂੰ ਮਹਿਲਾ ਕਾਂਗਰਸ ਦੀ ਨੇਤਾ ਨੇ ਪ੍ਰਿਯੰਕਾ ਗਾਂਧੀ ਦੇ ਸਕੱਤਰ ਸੰਦੀਪ ਸਿੰਘ ਉੁਤੇ ਪੈਸਾ ਲੈ ਕੇ ਟਿਕਟ ਵੰਡਣ ਦਾ ਦੋਸ਼ ਲਗਾਇਆ। ਕਾਂਗਰਸ ਨੇਤਾ ਪ੍ਰਿਯੰਕਾ ਮੌਰਿਆ ਨੇ ਕਿਹਾ ਕਿ ਉਹ ਲਖਨਊ ਦੀ ਸਰੋਜਨੀ ਨਗਰ ਸੀਟ ਤੋਂ ਟਿਕਟ ਚਾਹੁੰਦੀ ਸੀ ਪਰ ਪਾਰਟੀ ਨੇ ਕਿਸੇ ਹੋਰ ਨੂੰ ਟਿਕਟ ਦੇ ਦਿੱਤਾ।
ਦੱਸ ਦੇਈਏ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਆਦਿਤਿਆ ਠਾਕੁਰ ਅੱਜ ਸਵੇਰੇ (ਐਤਵਾਰ) ਲਖਨਊ ਸਥਿਤ ਪਾਰਟੀ ਦਫ਼ਤਰ ਦੇ ਬਾਹਰ ਪਹੁੰਚੇ ਸਨ। ਫਿਰ ਉਸ ਨੇ ਖੁਦ ‘ਤੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਲੋਕਾਂ ਨੇ ਆਦਿਤਿਆ ਠਾਕੁਰ ਨੂੰ ਫੜ ਲਿਆ ਅਤੇ ਅੱਗ ਲਗਾਉਣ ਤੋਂ ਰੋਕ ਦਿੱਤਾ। ਲਖਨਊ ਵਿੱਚ ਸਪਾ ਦਫ਼ਤਰ ਦੇ ਬਾਹਰ ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਸਮਾਜਵਾਦੀ ਪਾਰਟੀ ਦੇ ਆਗੂ ਆਦਿੱਤਿਆ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਹੈ। ਪਰ ਫਿਰ ਵੀ ਉਸ ਨੂੰ ਟਿਕਟ ਨਹੀਂ ਦਿੱਤੀ ਗਈ। ਇਸ ਤੋਂ ਉਹ ਬਹੁਤ ਨਾਰਾਜ਼ ਸੀ ਅਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਪਾ ਨੇਤਾ ਅਦਿੱਤਿਆ ਠਾਕੁਰ ਰੋਂਦੇ ਹੋਏ ਨਜ਼ਰ ਆਏ।