ਸਾਊਥ ਫਿਲਮਾਂ ਦੇ ਸੁਪਰਸਟਾਰ ਵੀ ਨਿਕਲੇ ਕੋਰੋਨਾ ਪਾਜ਼ਿਟਿਵ

TeamGlobalPunjab
1 Min Read

ਮੁੰਬਈ – ਸਾਊਥ ਭਾਰਤ ਦੇ ਸੁਪਰਸਟਾਰ ਰਾਮ ਚਰਣ ਕੋਵਿਡ 19 ਸਕਾਰਾਤਮਕ ਪਾਏ ਗਏ ਹਨ। ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਰਾਮ ਚਰਣ  ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਰਾਮ ਚਰਣ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘ ਕੋਈ ਲੱਛਣ ਨਾ ਹੋਣ ‘ਤੇ ਵੀ ਮੇਰਾ ਕੋਵਿਡ 19 ਟੈਸਟ ਸਕਾਰਾਤਮਕ ਆਇਆ ਹੈ ਤੇ ਮੈਂ ਘਰ ‘ਚ ਕੁੰਆਰਟੀਨ ਹਾਂ, ਉਮੀਦ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗਾ ।

ਇਸਤੋਂ ਇਲਾਵਾ ਰਾਮ ਚਰਣ ਨੇ ਇੱਕ ਟਵਿੱਟਰ ਕੈਪਸ਼ਨ ‘ਚ ਲਿਖਿਆ ਹੈ – ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਵੀ ਪਿਛਲੇ ਦਿਨੀਂ ਮੇਰੇ ਸੰਪਰਕ ‘ਚ ਆਇਆ ਹੈ, ਉਹ ਆਪਣਾ ਟੈਸਟ ਕਰਵਾ ਲਵੇ। ਮੈਂ ਜਲਦੀ ਹੀ ਸਭ ਨੂੰ ਆਪਣੀ ਸਿਹਤ ਸੰਬੰਧੀ ਹੋਰ ਜਾਣਕਾਰੀ ਦੇਵਾਂਗਾ।

ਦੱਸ ਦਈਏ ਰਾਮ ਚਰਣ ਨੇ ਕ੍ਰਿਸਮਸ ਨੂੰ ਆਪਣੇ ਚਚੇਰੇ ਭਰਾਵਾਂ ਨਾਲ ਮਨਾਇਆ ਸੀ ਤੇ ਇਕ ਦੂਜੇ ਨੂੰ ਤੋਹਫੇ ਦਿੱਤੇ ਸਨ। ਰਾਮ ਚਰਣ ਤੇ ਅੱਲੂ ਅਰਜੁਨ ਨੇ ਪਾਰਟੀ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਰਾਮ ਚਰਣ ਦੇ ਕੋਰੋਨਾ ਸਕਾਰਾਤਮਕ ਪਾਏ ਜਾਣ ਤੋਂ ਬਾਅਦ ਪਾਰਟੀ ਦੇ ਸਾਰੇ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਪਵੇਗਾ।

 

- Advertisement -

Share this Article
Leave a comment