ਨਿਊਜ਼ ਡੈਸਕ: ਕੋਰੀਆਈ ਵੈੱਬ ਸੀਰੀਜ਼ Squid Game ਨੇ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਸੀਰੀਜ਼ ’ਚ ਆਪਣੀ ਜਗ੍ਹਾ ਬਣਾ ਲਈ ਹੈ। ਇਹ ਸੀਰੀਜ਼ ਅਸਲ ‘ਚ ਸਾਊਥ ਕੋਰੀਆ ਦੀ ਆਰਥਿਕ ਹਾਲਤ ਨੂੰ ਲੈ ਕੇ ਹੈ।
ਵੈੱਬ ਸੀਰੀਜ਼ ਨੇ ਦੁਨੀਆ ਭਰ ’ਚ ਅਨੌਖਾ ਰਿਕਾਰਡ ਕਾਇਮ ਕੀਤਾ ਹੈ ਲੋਕਾਂ ਨੇ ਇਸ ਨੂੰ ਦੇਖਣ ਲਈ 3 ਅਰਬ ਮਿੰਟ ਯਾਨੀ ਕਰੀਬ 5 ਹਜ਼ਾਰ ਸਾਲ ਬਿਤਾਏ। ਨੀਲਸਨ ਸਟ੍ਰੀਮਿੰਗ ਕੰਟੈਂਟ ਰੇਟਿੰਗ ਵਲੋਂ ਇਹ ਅੰਕੜਾ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ‘Squid Game’ ਨੂੰ 17 ਸਤੰਬਰ ਨੂੰ ਨੈੱਟਫਲਿਕਸ ’ਤੇ ਸਟ੍ਰੀਮ ਕੀਤਾ ਗਿਆ ਸੀ। ਇਸ ਲੜੀ ਨੂੰ ਭਾਰਤ ’ਚ ਹਿੰਦੀ ’ਚ ਵੀ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨੈੱਟਫਲਿਕਸ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ‘Squid Game’ ਨੇ ਆਪਣੀ ਰਿਲੀਜ਼ ਤੋਂ ਬਾਅਦ ਪਹਿਲਾਂ ਕੋਰੀਆ ’ਚ ਜ਼ਬਰਦਸਤ ਪ੍ਰਸਿੱਧੀ ਹਾਸਲ ਕੀਤੀ ਤੇ ਫਿਰ ਇਸ ਸ਼ੋਅ ਨੇ ਦੁਨੀਆ ਭਰ ’ਚ ਰਿਕਾਰਡ ਕਾਇਮ ਕੀਤੇ ਤੇ ਇਤਿਹਾਸ ਦਾ ਸਭ ਤੋਂ ਵੱਡਾ ਸ਼ੋਅ ਬਣ ਗਿਆ।
View this post on Instagram
ਇਸ ਦੇ ਰਿਲੀਜ਼ ਹੋਣ ਦੇ ਚਾਰ ਹਫ਼ਤਿਆਂ ਅੰਦਰ ਸ਼ੋਅ ਨੂੰ ਦੁਨੀਆ ਭਰ ’ਚ 142 ਮਿਲੀਅਨ ਜਾਂ 14.2 ਮਿਲੀਅਨ ਲੋਕਾਂ ਦੁਆਰਾ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਨੈੱਟਫਲਿਕਸ ਨੇ ਦੱਸਿਆ ਸੀ ਕਿ ਸ਼ੋਅ ਨੂੰ 25 ਦਿਨਾਂ ’ਚ 111 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।