ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਸੋਨੂ ਸੂਦ ਨੇ ਖੁਦ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਸੋਨੂ ਸੂਦ ਨੇ ਟਵੀਟ ਕਰ ਲਿਖਿਆ, ‘ਨਮਸਕਾਰ ਦੋਸਤੋਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੋਵਿਡ 19 ਦਾ ਮੇਰਾ ਟੈਸਟ ਪਾਜ਼ਿਟਿਵ ਆਇਆ ਹੈ। ਇਸ ਲਈ ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ ਉਲਟਾ ਹੁਣ ਮੇਰੇ ਕੋਲ ਪਹਿਲਾਂ ਨਾਲੋਂ ਸਮਾਂ ਰਹੇਗਾ ਤੁਹਾਡੀਆਂ ਮੁਸ਼ਕਲਾਂ ਨੂੰ ਠੀਕ ਕਰਨ ਦਾ। ਯਾਦ ਰਹੇ, ਕੋਈ ਵੀ ਤਕਲੀਫ … ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।’
— sonu sood (@SonuSood) April 17, 2021