ਨਵੀਂ ਦਿੱਲੀ: ਗਰੀਬਾਂ ਦੇ ਮਸੀਹਾ ਕਹੇ ਜਾਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਹੀ ਆਪਣੇ ਸਮਾਜ ਸੇਵੀ ਕਾਰਜਾਂ ਕਰਕੇ ਚਰਚਾ ਰਹਿੰਦੇ ਹਨ। ਹਾਲਾਂਕਿ ਲਾਕਡਾਊਨ ਦੌਰਾਨ ਉਨ੍ਹਾਂ ਵੱਲੋਂ ਕੀਤੇ ਜਾਂਦੇ ਕਾਰਜ ਬਹੁਚਰਚਿਤ ਸਨ। ਹਜ਼ਾਰਾਂ ਲੋਕ ਸੋਨੂੰ ਸੂਦ ਕੋਲ ਮਦਦ ਲਈ ਪਹੁੰਚਦੇ ਹਨ। ਗਰੀਬਾਂ ਅਤੇ ਲੋੜਵੰਦਾਂ ਦਾ ਮਸੀਹਾ ਕਹੇ ਜਾਣ ਵਾਲੇ ਸੋਨੂੰ ਸੂਦ ਹਰ ਕਿਸੇ ਦੀ ਮਦਦ ਕਰਦੇ ਹਨ। ਸੋਨੂੰ ਸੂਦ ਨੇ ਹਾਲ ਹੀ ਵਿੱਚ ਇੱਕ ਅਜਿਹੇ ਵਿਅਕਤੀ ਦੀ ਮਦਦ ਕੀਤੀ, ਜਿਸਦਾ ਹੱਥ ਕੱਟਿਆ ਗਿਆ ਸੀ। ਸੋਨੂੰ ਸੂਦ ਵੱਲੋਂ ਉਸ ਵਿਅਕਤੀ ਦੇ ਦੋਵੇਂ ਹੱਥ ਲਗਵਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਜਰੀਏ ਦਿੱਤੀ ਗਈ ਹੈ।
Who say’s Ali has no hands ?❤️@SoodFoundation #inali https://t.co/AUMCz4SBYi pic.twitter.com/n4JNTVJ5Ua
— sonu sood (@SonuSood) November 2, 2022
ਰਾਜੂ ਅਲੀ, ਜਿਸ ਦੇ ਦੋਵੇਂ ਹੱਥ ਕੱਟੇ ਗਏ ਸਨ, ਮੁਸ਼ਕਲ ਨਾਲ ਜੀਵਨ ਬਤੀਤ ਕਰ ਰਿਹਾ ਸੀ। ਉਸ ਨੇ ਮਦਦ ਲਈ ਸੋਨੂੰ ਸੂਦ ਕੋਲ ਪਹੁੰਚ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸੋਨੂੰ ਸੂਦ ਨੇ ਕਿਹਾ ਕਿ “ਇਹ ਮੇਰਾ ਇੱਕ ਫਰਜ਼ ਸੀ, ਜਿਹੜਾ ਮੈਂ ਪੂਰਾ ਕੀਤਾ” ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਫਰਜ਼ ਥਾ ਨਿਭਾ ਦੀਆ’। ਸੋਨੂੰ ਸੂਦ ਨੇ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇੱਕ ਪ੍ਰਸ਼ੰਸਕ ਨੇ ਕਿਹਾ, “ਕੌਣ ਹੈ ਗਰੀਬਾਂ ਦਾ ਮਸੀਹਾ ਜੋ ਸਿਰ ਝੁਕਾ ਕੇ ਚੁੱਕਦਾ ਹੈ।” ਇੱਕ ਹੋਰ ਪ੍ਰਸ਼ੰਸਕ ਨੇ ਕਿਹਾ, “ਅਸਲ ਹੀਰੋ, ਮਹਾਨ ਸੋਨੂੰ ਸੂਦ।”