ਰਵਨੀਤ ਬਿੱਟੂ ਦੇ ਹੱਕ ਵਿੱਚ ਆਏ ਸੋਢੀ, ਬਿੱਟੂ ਦੇ ਹੱਕ ਵਿੱਚ ਦਿੱਤਾ ਆਹ ਬਿਆਨ, ਸੁਣ ਕੇ ਕੈਪਟਨ ਦਾ ਚੜ੍ਹਿਆ ਪਾਰਾ

TeamGlobalPunjab
2 Min Read

ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਮੌਤ ਦੀ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੇਂਦਰ ਸਰਕਾਰ ਵਲੋਂ ਫਾਂਸੀ ਦੀ ਸਜ਼ਾ ਮੁਆਫ ਕਰ ਕੇ ਉਸ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰ ਦਿੱਤਾ ਹੈ।  ਜਿਸ ਦਾ ਰਵਨੀਤ ਸਿੰਘ ਬਿੱਟੂ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਹੁਣ ਰਵਨੀਤ ਬਿੱਟੂ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਜਿਨ੍ਹਾਂ ਨਾਲ ਮਿਲਕੇ ਬਿੱਟੂ ਰਾਜੋਅਣਾ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੀ ਅਪੀਲ ਕਰਨਗੇ ।

ਬਿੱਟੂ ਨੇ ਕਿਹਾ ਕਿ ਜਿਹੜੇ ਅਮਨ ਸ਼ਾਂਤੀ ਪਸੰਦ ਲੋਕ ਹਨ, ਉਹ ਇਸ ਫੈਸਲੇ ਨਾਲ ਸਹਿਮੇ ਪਏ ਹਨ ਕਿਉਂਕਿ ਸਾਰਿਆਂ ਨੂੰ ਇਹ ਪਤਾ ਹੈ ਕਿ ਅੱਜ ਜੰਮੂ ਕਸ਼ਮੀਰ ਦੇ ਕੀ ਹਾਲਾਤ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਅਸੀਂ ਯੂਐਨਓ ‘ਚ ਜਾ ਕੇ ਅੱਤਵਾਦ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਮੰਗ ਰਹੇ ਹਾਂ ਤੇ ਦੂਜੇ ਪਾਸੇ ਇਹੋ ਜਿਹੇ ਖਤਰਨਾਕ ਬੰਦਿਆਂ ਨੂੰ ਰਿਹਾਅ ਕਰ ਰਹੇ ਹਨ। ਬਿੱਟੂ ਨੇ ਦੋਸ਼ ਲਾਇਆ ਕਿ ਅਜਿਹੇ ਦੋ ਚਿਹਰੇ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਦੇਖਦੇ ਹਾਂ ਕਿ ਹਿੰਦੁਸਤਾਨ ‘ਚ ਅੱਜ ਕਾਲੀ ਬੋਲੀ ਰਾਤ ਜਿੱਤਦੀ ਹੈ ਜਾਂ ਫਿਰ ਅਮਨ ਪਸੰਦ ਭਾਈਚਾਰੇ ਦੀ ਜਿੱਤ ਹੁੰਦੀ ਹੈ।

ਉੱਧਰ ਸੂਬੇ ਦੇ ਕੈਬਨਿਟ ਮੰਤਰੀ  ਰਾਣਾ ਗੁਰਮੀਤ ਸੋਢੀ ਵੀ ਬਿੱਟੂ ਦੇ ਹੱਕ ‘ਚ ਆ ਗਏ ਹਨ। ਸੋਡੀ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਵਿਰੋਧ ਕਰਨਾ ਜਾਇਜ਼ ਹੈ। ਸੋਢੀ ਅਨੁਸਾਰ ਬਿੱਟੂ ਦੇ ਬਜ਼ੁਰਗਾਂ ਨੇ ਸ਼ਹਾਦਤ ਦਿੱਤੀ ਹੈ। ਦੂਜੇ ਪਾਸੇ ਪਰ ਇਸਦੇ ਨਾਲ ਹੀ ਸੋਢੀ ਕੈਪਟਨ ਦੇ ਬਿਆਨ ਦਾ ਵੀ ਸਮਰਥਨ ਕਰਦੇ ਨਜ਼ਰ ਆਏ।

ਕੁੱਲ ਮਿਲਾ ਕੇ ਰਾਜੋਆਣਾ ਦੀ ਸਜ਼ਾ ਮਾਫੀ ਸੂਬੇ ‘ਚ ਰਾਜਨੀਤੀ ਦਾ ਵਿਸ਼ਾ ਬਣ ਗਿਆ ਹੈ । ਰਾਜਨੀਤਕ ਆਗੂਆਂ ਨੇ ਇਸ ਮੁੱਦੇ ‘ਤੇ ਸਿਆਸੀ ਰੋਟੀਆਂ ਵੀ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਰਵਨੀਤ ਬਿੱਟੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ  ਤੋਂ ਬਾਅਦ ਮੋਦੀ ਇਸ ਮਾਮਲੇ ‘ਤੇ ਕੀ ਫੈਸਲਾ ਲੈਂਦੇ ਹਨ ।

- Advertisement -

Share this Article
Leave a comment