ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ, 2020 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਦਖਲ-ਅੰਦਾਜ਼ੀ ਕਰ ਰਿਹਾ ਹੈ : ਰਾਸ਼ਟਰਪਤੀ ਡੋਨਾਲਡ ਟਰੰਪ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕਾਫੀ ਸਮੇਂ ਤੋਂ ਆਪਣੇ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕਾਫੀ ਨਾਰਾਜ਼ ਚੱਲ ਰਹੇ ਹਨ। ਜਿਸ ਦੇ ਚੱਲਦਿਆਂ ਟਰੰਪ ਬੀਤੇ ਮੰਗਲਵਾਰ ਸੋਸ਼ਲ ਮੀਡੀਆਂ ‘ਤੇ ਖੂਬ ਵਰਸੇ। ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਟਵਿੱਟਰ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਬੋਲਣ ਦੀ ਆਜ਼ਾਦੀ ਦਾ ਗਲਾ ਘੁਟਣਾ ਚਾਹੁੰਦੇ ਹਨ ਦਬਾਉਣਾ ਚਾਹੁੰਦੇ ਹਨ, ਪਰ ਉਹ ਅਜਿਹਾ ਕਦੀ ਨਹੀਂ ਹੋਣ ਦੇਣਗੇ।

ਟਰੰਪ ਨੇ ਆਪਣੇ ਇੱਕ ਟਵੀਟ ‘ਚ ਕਿਹਾ, “ਟਵਿੱਟਰ ਅਨੁਸਾਰ ਮੇਰਾ ਮੇਲ-ਇਨ ਬੈਲਟਸ ‘ਤੇ ਦਿੱਤਾ ਗਿਆ ਬਿਆਨ ਗਲਤ ਹੈ।” ਸੱਚ ਤਾਂ ਇਹ ਹੈ ਕਿ ਮੇਲ-ਇਨ ਬੈਲਟਸ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਅਤੇ ਝੂਠ ਫੈਲਾਏਗਾ। ਇਹ ਫੈਕਟ, ਚੈੱਕ ਫੇਕ ਮੀਡੀਆ ਗਰੁਪ ਸੀਐਨਐਨ ਅਤੇ ਐਮਾਜ਼ਾਨ ਵਾਸ਼ਿੰਗਟਨ ਪੋਸਟ ਵੱਲੋਂ ਕੀਤੇ ਗਏ ਹਨ। ਟਵਿੱਟਰ ਪੂਰੀ ਤਰ੍ਹਾਂ ਨਾਲ ਬੋਲਣ ਦੀ ਅਜ਼ਾਦੀ ਨੂੰ ਬੰਦ ਕਰਨਾ ਚਾਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਹੋਣ ਦੇ ਨਾਤੇ, ਮੈਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ।” ਟਵਿੱਟਰ ਨੇ ਆਪਣੇ ਪਲੇਟਫਾਰਮ ‘ਤੇ ਗਲਤ ਜਾਣਕਾਰੀ ਨੂੰ ਸੰਚਾਰਿਤ ਹੋਣ ਤੋਂ ਰੋਕਣ ਲਈ ਇਕ ਨਵੀਂ ਫੈਕਟ ਚੈਕਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਹੈ।

ਟਰੰਪ ਨੇ ਇੱਕ ਹੋਰ ਟਵੀਟ ‘ਚ ਕਿਹਾ, “ਮੇਲ-ਇਨ-ਬੈਲਟਸ ਦੇ ਲਈ ਕੋਈ ਜਗ੍ਹਾ ਨਹੀਂ ਹੈ। ਮੇਲ-ਬਾਕਸ ਚੋਰੀ ਹੋ ਜਾਣਗੇ, ਬੈਲਟਸ ਨਾਲ ਧੋਖਾਧੜੀ ਜਾਂ ਫਿਰ ਬੈਲਟਸ ਨੂੰ ਗੈਰ ਕਾਨੂੰਨੀ ਢੰਗ ਨਾਲ ਛਪਾਇਆ ਜਾ ਸਕਦਾ ਹੈ ਜਾਂ ਫਿਰ ਬੈਲਟਸ ‘ਤੇ ਕੋਈ ਗਲਤ ਦਸਤਖਤ ਕਰ ਸਕਦਾ ਹੈ। ਕੈਲੀਫੋਰਨੀਆ ਦੇ ਰਾਜਪਾਲ ਨੇ ਲੱਖਾਂ ਲੋਕਾਂ ਨੂੰ ਇਹੋ ਜਿਹੇ ਬੈਲਟਸ ਭੇਜੇ, ਪਰ ਕਿਸੇ ਨੇ…।”

- Advertisement -

ਕੀ ਹੈ ਮਾਮਲਾ

ਦਰਅਸਲ ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨਿਊਜ਼ਮ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਕੋਰੋਨਾ ਸੰਕਰਮਣ ਦੇ ਦੌਰਾਨ ਰਾਜ ‘ਚ ਪੋਸਟਲ ਬੈਲੇਟ ਨਾਲ ਚੋਣਾਂ ਕਰਵਾਈਆਂ ਜਾਣ।  ਟਰੰਪ ਨੇ ਇਸ ਤਰ੍ਹਾਂ ਦੀਆਂ ਚੋਣਾਂ ‘ਤੇ ਖਦਸ਼ਾ ਜਤਾਇਆ ਸੀ। ਉੱਥੇ ਹੀ ਸੀਐਨਐਨ ਅਤੇ ਵਾਸ਼ਿੰਗਟਨ ਪੋਸਟ ਨੇ ਕਿਹਾ ਕਿ ਅਜਿਹੇ ਖਦਸ਼ਿਆਂ ਦਾ ਕੋਈ ਅਧਾਰ ਨਹੀਂ ਹੈ। ਦੂਜੇ ਪਾਸੇ ਬਹੁਤ ਸਾਰੇ ਮਾਹਿਰਾਂ ਦਾ ਵੀ ਇਹ ਕਹਿਣਾ ਹੈ ਕਿ ਪੋਸਟਲ ਬੈਲੇਟਸ ਨਾਲ ਧੋਖਾਧੜੀ ਦੀ ਸੰਭਾਵਨਾ ਬਹੁਤ ਘੱਟ ਹੈ।

Share this Article
Leave a comment