ਲੁਧਿਆਣਾ: ਉੱਘੇ ਸਮਾਜ ਸੇਵੀ ਟੀਟੂ ਬਾਣੀਆ (ਜੈ ਪ੍ਰਕਾਸ਼ ਜੈਨ) ਆਪਣੇ ਸਾਥੀਆ ਸਣੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਟੀਟੂ ਬਾਣੀਆ ਪਿਛਲੇ ਲੰਮੇ ਸਮੇ ਤੋਂ ਆਜ਼ਾਦ ਰਹਿ ਕੇ ਲੋਕ ਮੁੱਦਿਆ ਨੂੰ ਸਮੇਂ-ਸਮੇਂ ‘ਤੇ ਉਜਾਗਰ ਕਰਦੇ ਰਹੇ ਹਨ ਤੇ ਸੁੱਤੀਆ ਸਰਕਾਰਾ ਦੇ ਕੰਨਾਂ ਤੱਕ ਇਨ੍ਹਾਂ ਲੋਕ ਆਵਾਜ਼ਾ ਨੂੰ ਬੁਲੰਦ ਕਰਦੇ ਰਹੇ ਹਨ।
ਇਸ ਮੌਕੇ ਉਨ੍ਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਗਰੀਬਾਂ ਨੂੰ ਜੋ ਸਹੂਲਤਾਂ ਮਿਲਦੀਆਂ ਸਨ, ਮੌਜੂਦਾ ਸਰਕਾਰ ਨੇ ਲਗਭਗ ਉਹ ਸਾਰੀਆ ਹੀ ਬੰਦ ਕਰ ਰੱਖੀਆ ਹਨ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਵਿੱਚ ਜੋ ਵਿਕਾਸ ਦੇ ਕੰਮ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਲੋਂ ਕਰਵਾਏ ਗਏ ਹਨ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ।
ਬਾਣੀਆ ਨੇ ਕਿਹਾ ਹਲਕਾ ਦਾਖਾ ਵਿੱਚ ਵੋਟਾਂ ਲਈ ਕਈ ਲੀਡਰ ਆਏ ਤੇ ਗਏ ਪਰ ਜੇ ਕੋਈ ਸਥਿਰ ਲੀਡਰਸ਼ਿਪ ਦੇ ਸਕਿਆ ਹੈ ਤਾਂ ਉਹ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹੀ ਹਨ। ਜਿਸ ਤੋ ਪ੍ਰਭਾਵਿਤ ਹੋ ਕਿ ਮੈ ਆਪਣੇ ਸਾਥੀਆ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਜਾ ਰਿਹਾ ਹਾਂ ਅਤੇ ਇਹ ਵਿਸ਼ਵਾਸ ਦਵਾਉਂਦਾ ਹਾਂ ਕਿ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਮਿਹਨਤ ਕਰਾਗੇ। ਉਨ੍ਹਾਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੁਆਰਾ ਦਿੱਤੀ ਹਰ ਜ਼ਿੰਮੇਵਾਰੀ ਨੂੰ ਪੂਰੀ ਤਨ-ਦੇਹੀ ਨਾਲ ਨਿਭਾਵਾਂਗੇ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਪਹਿਲਾ ਨਾਲੋ ਵੀ ਵੱਧ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ।