ਅਫ਼ਗਾਨਿਸਤਾਨ ‘ਚ ਹੋ ਰਹੀ ਬਰਫ਼ਬਾਰੀ ਤੇ ਬਾਰਿਸ਼ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ

TeamGlobalPunjab
1 Min Read

ਕਾਬੁਲ :- ਅਫ਼ਗਾਨਿਸਤਾਨ ਦੇ ਬਦਖ਼ਸ਼ਾਂ ਸੂਬੇ ‘ਚ ਬੀਤੇ ਮੰਗਲਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਕਰਕੇ ਮਕਾਨ ਨੁਕਸਾਨੇ ਜਾਣ ਦੀ ਘਟਨਾ ਮਿਲੀ ਹੈ। ਇਹ ਘਟਨਾ ਪਹਾੜੀ ਸ਼ਕਾਈ ਜ਼ਿਲ੍ਹੇ ਦੇ ਸਨਗਿਚ ਪਿੰਡ ‘ਚ ਵਾਪਰੀ।

ਦੱਸ ਦਈਏ ਮਕਾਨ ਡਿੱਗਣ ਨਾਲ ਪਿਉ ਤੇ ਪੁੱਤਰ ਦੀ ਮੌਤ ਹੋ ਗਈ ਤੇ ਪਰਿਵਾਰ ਦੇ ਦੋ ਹੋਰ ਮੈਂਬਰ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੇ ਬਦਖ਼ਸ਼ਾਂ, ਤੱਖਰ, ਕੁੰਦੁਜ਼ ਤੇ ਬਘਲਾਨ ਸੂਬਿਆਂ ‘ਚ ਅੱਜਕੱਲ੍ਹ ਬਰਫ਼ਬਾਰੀ ਤੇ ਭਾਰੀ ਬਾਰਿਸ਼ ਹੋ ਰਹੀ ਹੈ।

ਇਸਤੋਂ ਇਲਾਵਾ ਇਸ ਮਹੀਨੇ ਦੇ ਸ਼ੁਰੂ ‘ਚ ਬਦਖ਼ਸ਼ਾਂ ਸੂਬੇ ‘ਚ ਬਰਫ਼ ਦੇ ਤੋਦੇ ਡਿੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਸੀ।

Share This Article
Leave a Comment