ਬਠਿੰਡਾ ‘ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਸਾਨਾਂ ਨੂੰ ਸਮਝਾਏ ਖੇਤੀ ਕਾਨੂੰਨ ਦੇ ਫਾਇਦੇ

TeamGlobalPunjab
2 Min Read

ਬਠਿੰਡਾ : ਖੇਤੀ ਕਾਨੂੰਨ ਦੇ ਅਸਲ ਮਤਲਬ ਕਿਸਾਨਾਂ ਨੂੰ ਸਮਝਾਉਣ ਲਈ ਕੇਂਦਰ ਸਰਕਾਰ ਵੱਲੋਂ ਕੇਂਦਰੀ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ। ਜਿਸ ਤਹਿਤ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਬਠਿੰਡਾ ‘ਚ ਕਿਸਾਨਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ।

ਇਸ ਦੌਰਾਨ ਖੇਤੀ ਕਾਨੂੰਨ ਦੇ ਮਤਲਬ ਸਮਝਾਉਣੇ ਹੋਏ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਸੁਪਨਾ ਹੈ ਕਿਸਾਨਾ ਦੀ ਆਮਦਨ ਦੁੱਗਣੀ ਕਰਨਾ। ਇਸ ਸਾਲ ਦੇ ਬਜਟ ਵਿਚ ਮੋਦੀ ਸਰਕਾਰ ਨੇ ਕਿਸਾਨਾਂ ਦੇ ਲਈ 1 ਲੱਖ 34 ਹਜ਼ਾਰ ਕਰੋੜ ਰੁਪਿਆ ਦੇਸ਼ ਦੇ ਕਿਸਾਨਾਂ ਦੇ ਲਈ ਰੱਖਿਆ ਹੈ।

ਪਿਛਲੇ ਸੈਸ਼ਨ ਦੌਰਾਨ ਜਦ ਗੱਲ ਹੋਈ ਕਿ ਕਿਸਾਨ ਦੇਸ਼ ਦੇ ਕਿਸੇ ਵੀ ਕੋਨੇ ਕਿਸੇ ਸ਼ਹਿਰ ਜਾਂ ਕਿਸੇ ਮੰਡੀ ਵਿੱਚ ਆਪਣੀ ਫਸਲ ਵੇਚ ਸਕਦਾ ਹੈ। ਬਿੱਲ ਵਿੱਚ ਇਹ ਕਿਹਾ ਗਿਆ ਕਿ, ਕਿਸਾਨ ਦੀ ਫਸਲ ਦਾ ਭੁਗਤਾਨ ਸਿਰਫ ਤਿੰਨ ਦਿਨਾਂ ਵਿੱਚ ਹੋਣਾ ਚਾਹੀਦਾ ਹੈ, ਤਾਂ ਕਾਂਗਰਸ ਪਾਰਟੀ ਕਿਸਾਨ ਦੇ ਵਿਰੋਧ ਵਿੱਚ ਖੜ੍ਹੀ ਹੋਈ। ਬਿੱਲ ਵਿੱਚ ਇਹ ਦੱਸਿਆ ਗਿਆ ਕਿ ਕਿਸਾਨ ਦੀ ਜ਼ਮੀਨ ਨਾ ਵੇਚੀ ਜਾਵੇਗੀ ਨਾ ਹੀ ਗਿਰਵੀ ਰੱਖੀ ਜਾਏਗੀ ਨਾ ਹੀ ਕੋਈ ਕਿਸਾਨ ਦੀ ਜ਼ਮੀਨ ਨੂੰ ਹੱਥ ਲਾਵੇਗਾ।

ਇਸ ਦੌਰਾਨ ਸਮ੍ਰਿਤੀ ਇਰਾਨੀ ਨੇ ਕਾਂਗਰਸ ‘ਤੇ ਵਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੋ ਬੀਜੇਪੀ ਦੇ ਮੰਤਰੀਆਂ ਅਤੇ ਵਰਕਰਾਂ ਉਪਰ ਹਮਲੇ ਹੋ ਰਹੇ ਹਨ, ਉਨ੍ਹਾਂ ਦੇ ਬੇਪ੍ਰਵਾਹ ਹੁੰਦਿਆਂ ਅੱਜ ਤੁਸੀਂ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਿਲ ਹੋਏ ਹੋ। ਕਾਂਗਰਸ ਪਾਰਟੀ ਪੰਜ ਦਸ਼ਕਾਂ ਤੋਂ ਸੱਤਾ ਵਿੱਚ ਸੀ। ਕੇਂਦਰ ਦੀ ਜਿਹੜੀ ਕਾਂਗਰਸ ਅੱਜ ਆਪਣੇ ਯੁਵਰਾਜ ਨੂੰ ਸੋਫੇ ਉੱਪਰ ਬਿਠਾ ਕੇ ਟਰੈਕਟਰ ਦੀ ਫੇਰੀ ਲਵਾ ਰਹੀ ਹੈ, ਉਸ ਨੇ ਹਮੇਸ਼ਾ ਕਿਸਾਨਾਂ ਦੇ ਉੱਪਰ ਰਾਜਨੀਤੀ ਕੀਤੀ ਹੈ। ਸਗੋਂ ਅੱਜ ਤੱਕ ਇੱਕ ਵੀ ਕਦਮ ਉਨ੍ਹਾਂ ਦੇ ਹੱਕ ਵਿੱਚ ਨਹੀਂ ਚੁੱਕਿਆ।

- Advertisement -

Share this Article
Leave a comment