ਨਵੀ ਦਿੱਲੀ : ਅੱਜ ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਦੇ ਮੋਬਾਈਲ ਫ਼ੋਨਾਂ ‘ਤੇ ਅਚਾਨਕ ਤੇਜ਼ ਸਾਈਰਨ ਵਰਗੀ ਆਵਾਜ਼ ਸੁਣਾਈ ਦੇਣ ਲੱਗੀ ਅਤੇ ਸਕ੍ਰੀਨ ‘ਤੇ “ਇਮਰਜੈਂਸੀ ਸੀਵੀਅਰ ਅਲਰਟ” (Emergency Severe Alert) ਲਿਖਿਆ ਦੇਖ ਕੇ ਕਈ ਯੂਜ਼ਰਸ ਘਬਰਾ ਗਏ। ਕੁਝ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਦੇ ਫ਼ੋਨ ਵਿੱਚ ਕੋਈ ਖਰਾਬੀ ਆ ਗਈ ਹੈ, ਜਦਕਿ ਕੁਝ ਨੇ ਇਸ ਨੂੰ ਕੋਈ ਸਕੈਮ ਸਮਝ ਲਿਆ।
ਪਰ ਤੁਹਾਨੂੰ ਦੱਸ ਦਈਏ ਕਿ ਅਸਲ ਵਿੱਚ ਇਹ ਭਾਰਤ ਸਰਕਾਰ ਦੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (NDMA) ਵੱਲੋਂ ਭੇਜਿਆ ਗਿਆ ਇੱਕ ਸਰਕਾਰੀ ਟੈਸਟ ਮੈਸੇਜ ਹੈ। NDMA ਦੇਸ਼ ਭਰ ਵਿੱਚ ਨਵੇਂ ਵਾਇਰਲੈੱਸ ਇਮਰਜੈਂਸੀ ਅਲਰਟ ਸਿਸਟਮ ਦੀ ਜਾਂਚ ਕਰ ਰਿਹਾ ਹੈ। ਅਜਿਹੇ ਵਿੱਚ ਜੇਕਰ ਤੁਹਾਡਾ ਫ਼ੋਨ ਵੀ ਜ਼ੋਰਦਾਰ ਅਲਰਟ ਨਾਲ ਵੱਜਦਾ ਹੈ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਸ ਸਿਸਟਮ ਦਾ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ ਜਿਵੇਂ ਕਿ ਭੂਚਾਲ, ਹੜ੍ਹ ਜਾਂ ਚੱਕਰਵਾਤ ਦੇ ਸਮੇਂ ਲੋਕਾਂ ਨੂੰ ਤੁਰੰਤ ਅਲਰਟ ਕਰਨਾ ਹੈ। ਇਸ ਸਿਸਟਮ ਨੂੰ SACHET (ਨੈਸ਼ਨਲ ਡਿਜ਼ਾਸਟਰ ਅਲਰਟ ਪੋਰਟਲ) ਨਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਦਿੱਲੀ-ਐੱਨ.ਸੀ.ਆਰ. (NCR) ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਇਸ ਦੀ ਜਾਂਚ (ਟੈਸਟ) ਕੀਤੀ ਜਾ ਚੁੱਕੀ ਹੈ।
ਦੱਸ ਦਈਏ ਕਿ ਭਾਰਤ ਵਿੱਚ ਮੌਜੂਦ ਜ਼ਿਆਦਾਤਰ ਸਮਾਰਟਫ਼ੋਨ ਸ਼ਨੀਵਾਰ ਦੁਪਹਿਰ ਕਰੀਬ 11:42 ਵਜੇ ਅਚਾਨਕ ਵੱਜਣ ਲੱਗੇ। ਸਮਾਰਟਫ਼ੋਨਾਂ ‘ਤੇ ਅਚਾਨਕ ਇੱਕ SOS ਆਵਾਜ਼ (ਸਾਈਰਨ) ਸੁਣਾਈ ਦੇਣ ਲੱਗੀ ਅਤੇ ਸਕ੍ਰੀਨ ‘ਤੇ ਮੈਸੇਜ ਫਲੈਸ਼ ਹੋਣ ਲੱਗ ਪਿਆ। ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਵੱਲੋਂ ਭੇਜੇ ਜਾ ਰਹੇ ਇਸ ਸੰਦੇਸ਼ ਵਿੱਚ ਸਾਫ਼ ਲਿਖਿਆ ਹੈ, “ਭਾਰਤ ਨੇ ਸਵਦੇਸ਼ੀ ਤਕਨੀਕ ਦੀ ਵਰਤੋਂ ਕਰਦਿਆਂ ਸੈੱਲ ਬ੍ਰੌਡਕਾਸਟ ਸੇਵਾ ਸ਼ੁਰੂ ਕੀਤੀ ਹੈ, ਜਿਸ ਨਾਲ ਨਾਗਰਿਕਾਂ ਨੂੰ ਆਫ਼ਤ ਦੀ ਤੁਰੰਤ ਸੂਚਨਾ ਮਿਲ ਸਕੇਗੀ। ਸਤਰਕ ਨਾਗਰਿਕ, ਸੁਰੱਖਿਅਤ ਰਾਸ਼ਟਰ। ਇਸ ਸੰਦੇਸ਼ ਨੂੰ ਪ੍ਰਾਪਤ ਕਰਨ ‘ਤੇ ਜਨਤਾ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ। ਇਹ ਇੱਕ ਪਰੀਖਣ ਸੰਦੇਸ਼ ਹੈ। – ਭਾਰਤ ਸਰਕਾਰ”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

