ਰਜਾਈ ਜਾਂ ਕੰਬਲ ਨਾਲ ਮੂੰਹ ਢੱਕ ਕੇ ਸੌਣਾ ਸਿਹਤ ਲਈ ਹੁੰਦੈ ਖਤਰਨਾਕ

TeamGlobalPunjab
2 Min Read

ਠੰਡ ਨੇ ਦਸਤਕ ਦੇ ਦਿੱਤੀ ਹੈ, ਜਿੱਥੇ ਤਾਪਮਾਨ ‘ਚ ਗਿਰਾਵਟ ਦਰਜ ਹੋਈ ਹੈ ਉੱਥੇ ਹੀ ਗਰਮ ਕੱਪੜਿਆਂ ਦੇ ਨਾਲ ਰਜਾਈਆਂ ਤੇ ਕੰਬਲ ਵੀ ਘਰਾਂ ਵਿੱਚ ਨਿਕਲਣੇ ਸ਼ੁਰੂ ਹੋ ਗਏ ਹਨ। ਕਈਆਂ ਨੂੰ ਕੰਬਲ ‘ਚ ਸੌਣ ਦੀ ਆਦਤ ਹੁੰਦੀ ਹੈ ਤਾਂ ਕਈਆਂ ਨੂੰ ਰਜਾਈ ‘ਚ ਸੌਣਾ ਚੰਗਾ ਲੱਗਦਾ ਹੈ।

ਜਿੱਥੇ ਤੱਕ ਰਜਾਈ ਦੀ ਗੱਲ ਹੈ ਤਾਂ ਜੇਕਰ ਤੁਸੀ ਵੀ ਸਰਦੀਆਂ ਵਿੱਚ ਰਜਾਈ ਜਾਂ ਕੰਬਲ ਨਾਲ ਮੂੰਹ ਢਕ ਕੇ ਸੌਂਦੇ ਹੋ ਤਾਂ ਤੁਹਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।  ਕਈ ਵਾਰ ਇਹ ਇੱਕ ਆਦਤ ਦਾ ਹਿੱਸਾ ਹੁੰਦਾ ਹੈ ਤਾਂ ਕਈ ਵਾਰ ਇਸ ਵਾਰੇ ਪਤਾ ਨਹੀਂ ਚੱਲਦਾ।

ਦਰਅਸਲ, ਰਜਾਈ ਵਿੱਚ ਮੂੰਹ ਢਕ ਕੇ ਸੌਣਾ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।  ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਸਾਡੇ ‘ਚੋਂ ਜ਼ਿਆਦਾਤਰ ਲੋਕ ਸੋਂਦੇ ਸਮੇਂ ਅਜਿਹਾ ਹੀ ਕੁੱਝ ਕਰਦੇ ਹਨ।

- Advertisement -

ਅਜਿਹਾ ਕਰਨਾ ਤੁਹਾਡੇ ਲਈ ਆਖਰ ਕਿਉਂ ਹੈ ਬੇਹੱਦ ਖਤਰਨਾਕ?     

ਜੇਕਰ ਤੁਸੀ ਸਰਦੀਆਂ ਵਿੱਚ ਮੂੰਹ ਢਕ ਕੇ ਸੋਂਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਨੂੰ ਸਿਰਦਰਦ ਦੀ ਸ਼ਿਕਾਇਤ ਹੋ ਸਕਦੀ ਹੈ।  ਇੰਨਾ ਹੀ ਨਹੀਂ ਤੁਹਾਡੀ ਇਸ ਆਦਤ ਦੀ ਵਜ੍ਹਾ ਕਾਰਨ ਤੁਸੀ  ਸਿਰਦਰਦ, ਉਲਟੀ, ਚੱਕਰ ਆਉਣਾ,  ਸੀਨੇ ‘ਚ ਭਾਰਾਪਨ ਵੀ ਮਹਿਸੂਸ ਕਰ ਸਕਦੇ ਹੋ।

 ਡਾਕਟਰਾਂ ਦੀ ਮੰਨੀਏ ਤਾਂ ਰਜਾਈ, ਕੰਬਲ ਨਾਲ ਮੂੰਹ ਢਕ ਕੇ ਸੌਣ ਨਾਲ ਦਿਮਾਗ ਨੂੰ ਸਮਰੱਥ ਮਾਤਰਾ ਵਿੱਚ ਆਕਸੀਜਨ ਨਹੀਂ ਮਿਲਦੀ, ਜਿਸ ਵਜ੍ਹਾ ਕਾਰਨ ਸਿਰਦਰਦ ,  ਮਨ ਖਰਾਬ ਹੋਣਾ ਤੇ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਮਹਿਸੂਸ ਹੋਣ ਲੱਗਦੀਆਂ ਹਨ।  ਮੂੰਹ ਢਕ ਕੇ ਸੌਣ ਕਾਰਨ ਓਵਰ ਹੀਟਿੰਗ ਹੋ ਜਾਂਦੀ ਹੈ ਜਿਸ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਇੱਕ ਰਿਸਰਚ ਮੁਤਾਬਕ ਬ੍ਰੇਨ ਡੈਮੇਜ ਦੀ ਸਮੱਸਿਆ ਵੀ ਹੋ ਸਕਦੀ ਹੈ।

- Advertisement -

ਡਾਕਟਰਾਂ ਮੁਤਾਬਕ ਸਰਦੀਆਂ ਵਿੱਚ ਬਜ਼ੁਰਗਾਂ ਦੀ ਅੰਤੜੀਆਂ ਅਸਾਨੀ ਨਾਲ ਸੁੰਗੜ ਜਾਂਦੀਆਂ ਹਨ। ਸਰਦੀ ਦਾ ਹਮਲਾ ਦਿਲ ਅਤੇ ਦਿਮਾਗ ਦੇ ਨਾਲ ਹੀ ਗੁਰਦੇ ਤੇ ਲੀਵਰ ‘ਤੇ ਵੀ ਹੋਣ ਲਗਦਾ ਹੈ।  ਅਜਿਹੇ ਵਿੱਚ ਤਲਿਆ, ਮਸਾਲੇਦਾਰ ਖਾਣਾ-ਖਾਣ ਨਾਲ ਤੁਹਾਡੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਸ ਕਾਰਨ ਉਲਟੀ ਤੇ ਦਸਤ ਸ਼ੁਰੂ ਹੋ ਜਾਂਦੇ ਹਨ ਇਹ ਹਾਲਤ ਗੁਰਦਿਆਂ ਲਈ ਕਾਫੀ ਗੰਭੀਰ ਮੰਨੀ ਜਾਂਦੀ ਹੈ ।

 

 

Share this Article
Leave a comment