ਨਵੀਂ ਦਿੱਲੀ: ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ 14 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਵਾਪਰੀ ‘ਘਟਨਾ’ ਬਾਰੇ ਕਿਹਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਆਪਣਾ ਬਿਆਨ ਦੇ ਦਿੱਤਾ ਹੈ। 4 ਮਈ ਦੀ ਇਸ ਘਟਨਾ ਬਾਰੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਾਇਦ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣਾ ਪੱਖ ਪੇਸ਼ ਕੀਤਾ ਹੈ।
ਵੀਰਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਮੇਰੇ ਨਾਲ ਜੋ ਹੋਇਆ ਉਹ ਬਹੁਤ ਬੁਰਾ ਸੀ। ਮੇਰੇ ਨਾਲ ਹੋਈ ਘਟਨਾ ਬਾਰੇ ਮੈਂ ਪੁਲਿਸ ਨੂੰ ਆਪਣਾ ਬਿਆਨ ਦਿੱਤਾ ਹੈ।ਮੈਨੂੰ ਉਮੀਦ ਹੈ ਕਿ ਢੁਕਵੀਂ ਕਾਰਵਾਈ ਹੋਵੇਗੀ।”
ਉਨ੍ਹਾਂ ਨੇ ਲਿਖਿਆ,”ਪਿਛਲੇ ਦਿਨ ਮੇਰੇ ਲਈ ਬਹੁਤ ਔਖੇ ਰਹੇ ਹਨ। ਜਿਨ੍ਹਾਂ ਲੋਕਾਂ ਨੇ ਅਰਦਾਸ ਕੀਤੀ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਜਿਨ੍ਹਾਂ ਨੇ ਮੇਰੀ ਕਿਰਦਾਰ ਕੁਸ਼ੀ ਕੋਸ਼ਿਸ਼ ਕੀਤੀ, ਇਹ ਕਿਹਾ ਕਿ ਇਹ ਦੂਜੀ ਧਿਰ ਦੇ ਇਸ਼ਾਰੇ ‘ਤੇ ਕਰ ਰਹੀ ਹੈ, ਰੱਬ ਉਨ੍ਹਾਂ ਨੂੰ ਵੀ ਖ਼ੁਸ਼ ਰੱਖੇ। ਦੇਸ ‘ਚ ਅਹਿਮ ਚੋਣਾਂ ਹੋ ਰਹੀਆਂ ਹਨ, ਸਵਾਤੀ ਮਾਲੀਵਾਲ ਅਹਿਮ ਨਹੀਂ, ਦੇਸ ਦੇ ਮੁੱਦੇ ਜ਼ਰੂਰੀ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਉਨ੍ਹਾਂ ਨੇ ਕਿਹਾ, “ਮੇਰੀ ਭਾਜਪਾ ਵਾਲਿਆਂ ਨੂੰ ਖਾਸ ਬੇਨਤੀ ਹੈ ਕਿ ਉਹ ਇਸ ਘਟਨਾ ‘ਤੇ ਸਿਆਸਤ ਨਾ ਕਰਨ।
मेरे साथ जो हुआ वो बहुत बुरा था। मेरे साथ हुई घटना पर मैंने पुलिस को अपना स्टेटमेंट दिया है। मुझे आशा है कि उचित कार्यवाही होगी। पिछले दिन मेरे लिए बहुत कठिन रहे हैं। जिन लोगों ने प्रार्थना की उनका धन्यवाद करती हूँ। जिन लोगों ने Character Assassination करने की कोशिश की, ये बोला…
— Swati Maliwal (@SwatiJaiHind) May 16, 2024
ਸਵਾਤੀ ਮਾਲੀਵਾਲ ਵੱਲੋਂ ਦਿੱਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਹੁਤ ਗੰਭੀਰ ਦੋਸ਼ ਲਾਏ ਗਏ ਹਨ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਨੇ ਕਿਹਾ ਹੈ ਕਿ ਵਿਭਵ ਕੁਮਾਰ ਨੇ ਬਿਨਾਂ ਕਿਸੇ ਉਕਸਾਵੇ ਦੇ ਉਸ ‘ਤੇ ਹਮਲਾ ਕੀਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਸਵਾਤੀ ਨੇ ਇੱਥੋਂ ਤੱਕ ਕਿਹਾ ਹੈ ਕਿ ਵਿਭਵ ਨੇ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ ‘ਤੇ ਹਮਲਾ ਕੀਤਾ ਸੀ। ਉਸਨੇ ਥਪੜ ਤੇ ਇੱਥੋਂ ਤੱਕ ਲੱਤਾਂ ਵੀ ਮਾਰੀਆਂ, ਉਹ ਦਰਦ ਨਾਲ ਚੀਕਦੀ ਰਹੀ, ਪਰ ਉਸਨੂੰ ਕੋਈ ਰਹਿਮ ਨਹੀਂ ਆਇਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।