ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿੱਚ ਸ਼ਨੀਵਾਰ ਨੂੰ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ। ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 14 ਸੀਟਾਂ, ਹਰਿਆਣਾ ਦੀਆਂ ਸਾਰੀਆਂ 10 ਸੀਟਾਂ, ਝਾਰਖੰਡ ਦੀਆਂ ਚਾਰ ਸੀਟਾਂ, ਉੜੀਸਾ ਦੀਆਂ ਛੇ ਸੀਟਾਂ, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਅੱਠ-8 ਸੀਟਾਂ ਅਤੇ ਜੰਮੂ ਅਤੇ ਕਸ਼ਮੀਰ ਇੱਕ ਸੀਟ ‘ਤੇ ਵੋਟਿੰਗ ਹੋਵੇਗੀ।
ਇਸ ਦੇ ਨਾਲ ਹੀ ਓਡੀਸ਼ਾ ਦੀਆਂ 42 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਹੋਵੇਗੀ। ਸ਼ਨੀਵਾਰ ਯਾਨੀਕਿ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਵੋਟਿੰਗ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।
ਬਿਹਾਰ (8 ਸੀਟਾਂ): ਸ਼ਿਓਹਰ, ਵੈਸ਼ਾਲੀ, ਗੋਪਾਲਗੰਜ (SC), ਵਾਲਮੀਕੀ ਨਗਰ, ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਸੀਵਾਨ ਅਤੇ ਮਹਾਰਾਜਗੰਜ।
ਹਰਿਆਣਾ (10 ਸੀਟਾਂ): ਹਿਸਾਰ, ਕਰਨਾਲ, ਸੋਨੀਪਤ, ਰੋਹਤਕ, ਭਿਵਾਨੀ-ਮਹੇਂਦਰਗੜ੍ਹ, ਅੰਬਾਲਾ (SC), ਕੁਰੂਕਸ਼ੇਤਰ, ਸਿਰਸਾ (SC), ਗੁੜਗਾਓਂ ਅਤੇ ਫਰੀਦਾਬਾਦ।
ਜੰਮੂ ਅਤੇ ਕਸ਼ਮੀਰ (ਇਕ ਸੀਟ): ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ
ਝਾਰਖੰਡ (4 ਸੀਟਾਂ): ਰਾਂਚੀ, ਜਮਸ਼ੇਦਪੁਰ, ਗਿਰੀਡੀਹ ਅਤੇ ਧਨਬਾਦ
ਦਿੱਲੀ (ਸਾਰੇ 7 ਸੀਟਾਂ): ਨਵੀਂ ਦਿੱਲੀ, ਉੱਤਰ ਪੱਛਮੀ ਦਿੱਲੀ (SC), ਪੱਛਮੀ ਦਿੱਲੀ, ਚਾਂਦਨੀ ਚੌਕ, ਉੱਤਰ ਪੂਰਬੀ ਦਿੱਲੀ, ਪੂਰਬੀ ਦਿੱਲੀ ਅਤੇ ਦੱਖਣੀ ਦਿੱਲੀ।
ਓਡੀਸ਼ਾ (6 ਸੀਟਾਂ): ਢੇਕਨਾਲ, ਪੁਰੀ, ਭੁਵਨੇਸ਼ਵਰ, ਸੰਬਲਪੁਰ, ਕੇਓਂਝਾਰ ਅਤੇ ਕਟਕ।
ਉੱਤਰ ਪ੍ਰਦੇਸ਼ (14 ਸੀਟਾਂ): ਡੁਮਰੀਆਗੰਜ, ਸੰਤ ਕਬੀਰ ਨਗਰ, ਲਾਲਗੰਜ (SC), ਆਜ਼ਮਗੜ੍ਹ, ਜੌਨਪੁਰ, ਮਾਛਲੀਸ਼ਾਹਰ (SC), ਭਦੋਹੀ, ਸੁਲਤਾਨਪੁਰ, ਪ੍ਰਤਾਪਗੜ੍ਹ, ਫੂਲਪੁਰ, ਇਲਾਹਾਬਾਦ, ਅੰਬੇਡਕਰ ਨਗਰ, ਸ਼ਰਾਵਸਤੀ ਅਤੇ ਬਸਤੀ।
ਪੱਛਮੀ ਬੰਗਾਲ (8 ਸੀਟਾਂ): ਝਾਰਗ੍ਰਾਮ (ST), ਮੇਦਿਨੀਪੁਰ, ਪੁਰੂਲੀਆ, ਬਾਂਕੁਰਾ ਤਮਲੂਕ, ਕਾਂਥੀ, ਘਾਟਲ, ਅਤੇ ਬਿਸ਼ਨੂਪੁਰ।