ਦੱਖਣੀ ਕੈਲੀਫੋਰਨੀਆ ‘ਚ ਅੱਗ ਲੱਗਣ ਕਾਰਨ ਛੋਟਾ ਜਹਾਜ਼ ਹਾਦਸਾਗ੍ਰਸਤ, 6 ਦੀ ਮੌਤ

Rajneet Kaur
1 Min Read

ਮੁਰੀਏਟਾ :  ਦੱਖਣੀ ਕੈਲੀਫੋਰਨੀਆ ’ਚ ਸ਼ਨੀਵਾਰ ਨੂੰ ਇਕ ਜਹਾਜ਼ ਕ੍ਰੈਸ਼  ‘ਚ 6 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ  ਸੇਸਨਾ ਸੀ 550 ਵਪਾਰਕ ਜੈੱਟ ਦਾ ਹਾਦਸਾ ਲਾਸ ਏਂਜਲਸ ਤੋਂ ਲਗਭਗ 80 ਮੀਲ (130 ਕਿਲੋਮੀਟਰ) ਦੱਖਣ-ਪੂਰਬ ਵਿੱਚ ਮੁਰੀਏਟਾ ਵਿੱਚ ਸਵੇਰੇ 4:15 ਵਜੇ ਹੋਇਆ।

ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਇੱਕ ਜਾਂਚਕਰਤਾ ਇਲੀਅਟ ਸਿੰਪਸਨ ਨੇ ਕਿਹਾ ਕਿ ਜੈੱਟ, ਜਿਸ ਵਿੱਚ 13 ਲੋਕ ਬੈਠ ਸਕਦੇ ਹਨ, ਉਦੇਸ਼ਿਤ ਰਨਵੇ ਤੋਂ ਲਗਭਗ 500 ਫੁੱਟ (150 ਮੀਟਰ) ਦੂਰ ਕਰੈਸ਼ ਹੋ ਗਿਆ।  ਜਾਣਕਾਰੀ ਅਨੁਸਾਰ ਜਹਾਜ਼ ਨੇ ਲਾਸ ਵੇਗਾਸ ਦੇ ਹੈਰੀ ਰੀਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਅਧਿਕਾਰੀਆਂ ਨੂੰ ਘਟਨਾ ਦੀ ਸਵੇਰੇ 4:15 ਵਜੇ ਜਾਣਕਾਰੀ ਮਿਲੀ। ਉਸ ਸਮੇਂ ਜਹਾਜ਼ ਸੜ ਰਿਹਾ ਸੀ। ਫਿਲਹਾਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment