ਸ੍ਰੀ ਮੁਕਤਸਰ ਸਾਹਿਬ : ਬਾਦਲ ਪਿੰਡ ਵਿਖੇ ਫੜੀ ਗਈ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ‘ਚ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ‘ਚ ਇੱਕ ਐਸ ਪੀ, ਇੱਕ ਡੀਐਸਪੀ ਅਤੇ ਸੀਆਈਏ ਇੰਚਾਰਜ, ਥਾਣਾ ਲੰਬੀ ਇੰਚਾਰਜ ਨੂੰ ਲਾਇਆ ਗਿਆ, ਜੋ ਆਪਣੀ ਰਿਪੋਰਟ ਜਾਂਚ ਉਪਰੰਤ ਜਿਲਾ ਪੁਲਿਸ ਮੁਖੀ ਨੂੰ 30 ਦਿਨ ‘ਚ ਦੇਣਗੇ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਡੀਐੱਸਪੀ (ਡੀ) ਜਸਮੀਤ ਸਿੰਘ ਨੂੰ ਸੌਂਪੀ ਗਈ ਸੀ।
ਇਸ ਐਸਆਈਟੀ ‘ਚ ਐਸਪੀ ਕੁਲਵੰਤ ਰਾਏ, ਡੀਐਸਪੀ ਜਸਮੀਤ ਸਿੰਘ ਅਤੇ ਸੀਆਈਏ ਇੰਚਾਰਜ ਸੁਖਜੀਤ ਸਿੰਘ, ਥਾਣਾ ਲੰਬੀ ਇੰਚਾਰਜ ਚੰਦਰ ਸ਼ੇਖਰ ਸ਼ਾਮਲ ਹਨ। ਇਸ ਸ਼ਰਾਬ ਫੈਕਟਰੀ ਦੇ ਮਾਮਲੇ ‘ਚ ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਲੰਬੀ ਥਾਣੇ ਸਾਹਮਣੇ ਧਰਨਾ ਵੀ ਦਿੱਤਾ ਸੀ।
ਉਧਰ ਦੂਜੇ ਪਾਸੇ ਇਸ ਮਾਮਲੇ ‘ਚ ਕਥਿਤ ਦੋਸ਼ੀ ਜਿਨ੍ਹਾਂ ਤਿੰਨ ਨੂੰ ਕਾਬੂ ਕੀਤਾ ਗਿਆ ਸੀ ਜਿਸ ਆਨੰਦ ਸ਼ਰਮਾ, ਪਰਗਟ ਸਿੰਘ ਅਤੇ ਜਸ਼ਨ ਸ਼ਾਮਿਲ ਹਨ ਦੀ ਜਮਾਨਤ ਅਰਜੀ ਨੂੰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਮਾਣਯੋਗ ਅਦਾਲਤ ਨੇ ਰੱਦ ਕਰ ਦਿੱਤਾ ਹੈ। ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੇ ਲਈ ਐਸਆਈਟੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।