ਚੰਡੀਗੜ੍ਹ (ਬਿੰਦੂ ਸਿੰਘ): ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਐੱਸਆਈਟੀ ਨੇ 6 ਸਤੰਬਰ ਤੋਂ ਪਹਿਲਾਂ-ਪਹਿਲਾਂ ਦਿੱਲੀ ਸੀਐਫਐਸਐਲ ਲੈਬ ‘ਚ ਆਪਣੀ ਆਵਾਜ਼ ਦਾ ਸੈਂਪਲ ਜਮ੍ਹਾਂ ਕਰਵਾਉਣ ਲਈ ਨੋਟਿਸ ਭੇਜਿਆ ਹੈ। ਇਹ ਮਾਮਲਾ ਬਹਿਬਲ ਕਲਾਂ ਗੋਲੀਕਾਂਡ ਨਾਲ ਜੁੜਿਆ ਹੋਇਆ ਹੈ।
ਦੱਸ ਦਈਏ ਕਿ ਸੁਮੇਧ ਸੈਣੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅੱਜ ਇੱਕ ਅਰਜ਼ੀ ਲਾਈ ਹੈ ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਅਰਜ਼ੀ ਕੱਲ੍ਹ ਹੀ ਸੁਣਵਾਈ ਦੇ ਲਈ ਆ ਸਕਦੀ ਹੈ। ਬਚਾਅ ਪੱਖ ਦੇ ਵਕੀਲ ਵਲੋਂ ਅਰਜ਼ੀ ਨੂੰ ਅਰਜੈਂਟ ਮੈਟਰ ਮੰਨਦੇ ਹੋਏ ਕੱਲ੍ਹ ਵਾਸਤੇ ਸੁਣਵਾਈ ਲਈ ਕੋਰਟ ਨੂੰ ਗੁਹਾਰ ਲਗਾਈ ਗਈ ਹੈ।
ਬਚਾਅ ਪੱਖ ਦੇ ਵਕੀਲ ਨੇ ਅਰਜ਼ੀ ‘ਚ ਦਰਜ ਕੀਤਾ ਹੈ ਕਿ ਇਹ ਮਾਮਲਾ ਪਹਿਲਾਂ ਵੀ ਜਸਟਿਸ ਏਕੇ ਤਿਆਗੀ ਦੀ ਕੋਰਟ ‘ਚ ਸੁਣਿਆ ਗਿਆ ਹੈ ਜਿਸ ਦੀ ਅਗਲੀ ਤਾਰੀਖ 9 ਸਤੰਬਰ ਦਿੱਤੀ ਗਈ ਹੈ। ਦੱਸ ਦਈਏ ਕਿ 9 ਸਤੰਬਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਣੀ ਹੈ।