ਅਨੁਰਾਗ ਕਸ਼ਅਪ ਖਿਲਾਫ ਦੰਗਾ ਭੜਕਾਉਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਾਉਣਗੇ ਸਿਰਸਾ, ਪੁਲਿਸ ਨੂੰ ਦਿੱਤੀ ਸ਼ਿਕਾਇਤ

TeamGlobalPunjab
2 Min Read

ਚੰਡੀਗੜ੍ਹ : ਸੂਬੇ ਅੰਦਰ ਹਰ ਦਿਨ ਕੋਈ ਨਾ ਕੋਈ ਫਿਲਮ ਜਾਂ ਵੈੱਬ ਸੀਰੀਜ਼ ਸਿਨੇਮਾ ਪਰਦੇ ‘ਤੇ ਆਉਂਦੀ ਹੀ ਰਹਿੰਦੀ ਹੈ, ਪਰ ਕਈ ਵਾਰ ਇਨ੍ਹਾਂ ਫਿਲਮਾਂ ਦੇ ਨਿਰਮਾਤਾ ਕੋਈ ਵੱਡੀ ਗਲਤੀ ਕਰ ਬੈਠਦੇ ਹਨ ਜਿਸ ਦਾ ਹਰਜ਼ਾਨਾਂ ਉਨ੍ਹਾਂ ਨੂੰ ਭੁਗਤਨਾਂ ਪੈਂਦਾ ਹੈ। ਕੁਝ ਅਜਿਹੀ ਹੀ ਗਲਤੀ ਕੀਤੀ ਹੈ ਸੈਕਰੇਡ ਗੇਮਜ਼-2 ਦੇ ਨਿਰਮਾਤਾ ਅਨੁਰਾਗ ਕਸ਼ਅਪ ਨੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਸ਼ਅਪ ਨੂੰ ਜੇਲ੍ਹ ਭਿਜਵਾਉਣ ਦੀ ਧਮਕੀ ਦਿੱਤੀ ਹੈ। ਦਰਅਸਲ ਇਸ ਵੈੱਬ ਸੀਰੀਜ਼ ‘ਚ ਇਕ ਸੀਨ੍ਹ ਆਉਂਦਾ ਹੈ ਜਿਸ ਵਿੱਚ ਸਰਤਾਜ ਦਾ ਕਿਰਦਾਰ ਨਿਭਾ ਕਰ ਰਹੇ ਸ਼ੈਫ ਅਲੀ ਖ਼ਾਨ ਆਪਣੇ ਹੱਥ ਵਿੱਚ ਪਾਇਆ ਕੜਾ ਲਾਹ ਕੇ ਸੁੱਟ ਦਿੰਦੇ ਹਨ ਤੇ ਇਸੇ ਸੀਨ੍ਹ ਤੋਂ ਇਹ ਵਿਵਾਦ ਸ਼ੁਰੂ ਹੋਇਆ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵੀਟਰ ਅਕਾਉਂਟ ਜ਼ਰੀਏ ਇਹ ਧਮਕੀ ਦਿੰਦਿਆਂ ਕਿਹਾ ਕਿ ਇਸ ਸੀਨ੍ਹ ਨਾਲ ਸਿੱਖਾਂ ਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਹੋਈ ਹੈ। ਸਿਰਸਾ ਅਨੁਸਾਰ ਕੇਵਲ ਇੱਕ ਰੋਲ ਅੰਦਰ ਖ਼ੌਫ ਜਾਂ ਸਨਸਨੀ ਫੈਲਾਉਣ ਲਈ ਇੱਕ ਸਿੱਖ ਦਾ ਨਾਂਹ ਪੱਖੀ ਕਿਰਦਾਰ ਪੇਸ਼ ਕਰਨਾ ਗਲਤ ਹੈ ਤੇ ਅਜਿਹਾ ਕਰਨ ਤੋਂ ਪਹਿਲਾਂ ਕਸ਼ਅਪ ਨੂੰ ਹਿੰਦੂ ਅਤੇ ਸਿੱਖ ਧਰਮ ਸਬੰਧੀ ਖੋਜ ਕਰਨੀ ਚਾਹੀਦੀ ਸੀ।

ਇੱਥੇ ਹੀ ਬੱਸ ਨਹੀਂ ਸਿਰਸਾ ਨੇ ਆਪਣੇ ਟਵੀਟਰ ਅਕਾਉਂਟ ‘ਤੇ ਇੱਕ ਵੀਡੀਓ ਪਾ ਕੇ ਉਸ ਜ਼ਰੀਏ ਇਸ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਦੀ ਕਾਪੀ ਵੀ ਦਿਖਾਈ ਹੈ। ਜਿਸ ਵਿੱਚ ਕਸ਼ਅਪ ਖਿਲਾਫ ਧਾਰਾ 153 ਏ, 295 ਏ,298 ਅਤੇ ਆਈਟੀ ਐਕਟ ਦੀਆਂ ਧਾਰਾਵਾਂ ਸਬੰਧੀ ਐਫਆਈਆਰ ਦਰਜ਼ ਕਰਨ ਦੀ ਮੰਗ ਕੀਤੀ ਗਈ ਹੈ।

 

- Advertisement -

Share this Article
Leave a comment