ਸਿਰੀਸ਼ਾ ਬਣੀ ਪੁਲਾੜ ‘ਚ ਉਡਾਣ ਭਰਨ ਵਾਲੀ ਤੀਜੀ ਭਾਰਤੀ ਮੂਲ ਦੀ ਔਰਤ

TeamGlobalPunjab
2 Min Read

ਹਿਊਸਟਨ: ਭਾਰਤੀ ਮੂਲ ਦੀ ਐਰੋਨੋਟਿਕਲ ਇੰਜੀਨੀਅਰ 34 ਸਾਲ ਦੀ ਸਿਰਿਸ਼ਾ ਬਾਂਦਲਾ ( Sirisha Bandla ) ਪੁਲਾੜ ‘ਚ ਉਡਾਣ ਭਰਨ ਵਾਲੀ ਤੀਜੀ ਭਾਰਤੀ ਮੂਲ ਦੀ ਔਰਤ ਬਣ ਗਈ ਹੈ। ਸਿਰਿਸ਼ਾ ਬਾਂਦਲਾ ਨਿਊ ਮੈਕਸੀਕੋ ਤੋਂ ਵਰਜਿਨ ਗੈਲੇਕਟਿਕ ਦੀ ਪਹਿਲੀ ਪੂਰੀ ਤਰ੍ਹਾਂ ਚਾਲਕ ਦਲ ਵਾਲੀ ਟੀਮ ਸਬਓਰਬਿਰਟਲ ਟੈਸਟ ਫਲਾਈਟ ਵਿੱਚ ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ ਨਾਲ ਸ਼ਾਮਲ ਹੋਈ।

ਯੂਕੇ ਦੇ ਕਾਰੋਬਾਰੀ ਰਿਚਰਡ ਨੇ ਅਮਰੀਕਾ ਦੇ ਨਿਊ ਮੈਕਸਿਕੋ ਤੋਂ ਜਿਸ ਪੁਲਾੜ ਵਾਹਨ ‘ਚ ਉਡਾਣ ਭਰੀ ਉਹ ਉਨ੍ਹਾਂ ਦੀ ਕੰਪਨੀ ਨੇ 17 ਸਾਲਾਂ ਵਿੱਚ ਤਿਆਰ ਕੀਤਾ ਹੈ। ਉਡਾਣ ਭਰਨ ਤੋਂ ਲਗਭਗ ਸਵਾ ਘੰਟੇ ਬਾਅਦ ਰਿਚਰਡ ਤੇ ਉਨ੍ਹਾਂ ਦੀ ਟੀਮ ਸਫ਼ਲ ਯਾਤਰਾ ਕਰਕੇ ਧਰਤੀ ‘ਤੇ ਆ ਗਈ।

ਆਂਧਰਾ ਪ੍ਰਦੇਸ਼ ‘ਚ ਜਨਮੀ 34 ਸਾਲ ਦੀ ਇੰਜੀਨੀਅਰ ਸਿਰਿਸ਼ਾ ਬਾਂਦਲਾ ਨੇ ਹਿਊਸਟਨ ‘ਚ ਸਿੱਖਿਆ ਹਾਸਲ ਕੀਤੀ ਹੈ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਇੱਕ ਦਿਨ ਪੁਲਾੜ ‘ਚ ਜਾਵੇਗੀ। ਸਿਰਿਸ਼ਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਪੂਰੇ ਭਾਰਤ ਨੂੰ ਆਪਣੇ ਨਾਲ ਲੈ ਕੇ ਸਪੇਸ ‘ਚ ਜਾ ਰਹੀ ਹਾਂ।

Share this Article
Leave a comment